April 20, 2024

Loading

ਚੜ੍ਹਤ ਪੰਜਾਬ ਦੀ
ਵਾਸ਼ਿੰਗਟਨ, 25 ਅਕਤੂਬਰ (ਰਾਜ ਗੋਗਨਾ ਭੁਲੱਥ )—ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ, ਅਤੇ ਉਹਨਾਂ ਦੀ ਪਤਨੀ ਫਸਟ ਲੇਡੀ ਜਿਲ ਬਿਡੇਨ ਅਤੇ ਉਪ ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਨੂੰ ਵ੍ਹਾਈਟ ਹਾਊਸ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਨਾਲ ਮਨਾਇਆ । ਇਸ ਮੋਕੇ ਤੇ ਰਾਸ਼ਟਰਪਤੀ ਜੋ  ਬਿਡੇਨ, ਦੀ ਪਤਨੀ ਫਸਟ ਲੇਡੀ ਜਿਲ ਬਿਡੇਨ ਅਤੇ ਵਾਈਸ ਪ੍ਰੈਜ਼ੀਡੈਂਟ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਜਸ਼ਨ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਬੜੀ ਧੂਮ ਨਾਲ ਕੀਤੀ।

ਇਸ ਮੋਕੇ ਭਾਰੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਵਾਇਟ ਹਾਊਸ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਹਿੰਦੂ ਧਰਮ ਜ਼ਿਆਦਾ ਲੋਕ ਸ਼ਾਮਿਲ ਸਨ।ਇੱਥੇ ਜਿਕਰਯੋਗ ਹੈ ਕਿ  ਦੀਵਾਲੀ, ਜੋ ਕਿ ਪੂਰੇ ਭਾਰਤ ਵਿੱਚ ਇੱਕ ਰਾਸ਼ਟਰੀ ਛੁੱਟੀ ਹੁੰਦੀ  ਹੈ। ਅਗਲੇ ਸਾਲ ਅਮਰੀਕਾ ਵਿੱਚ ਵੀ ਛੁੱਟੀ ਹੋਵੇਗੀ। ਇਸ ਮੌਕੇ ਭਾਰੀ ਗਿਣਤੀ ਵਿੱਚ ਭਾਰਤੀਆਂ ਨੇ ਖਰੀਦਦਾਰੀ ਕੀਤੀ  ਜਿੱਥੇ ਦੀਵਾਲੀ, ਹਿੰਦੋਸਤਾਨ ਦਾ ਇਕ ਪਵਿੱਤਰ ਤਿਉਹਾਰ  ਹੈ ਜੋ ਕਿ ਪੂਰੇ ਭਾਰਤ ਦੇ ਨਾਲ ਪੂਰੀ ਦੁਨੀਆ ਵਿੱਚ ਇੱਕ ਰਾਸ਼ਟਰੀ ਛੁੱਟੀ ਹੁੰਦੀ ਹੈ, ਜੋ ਅਮਰੀਕਾ ਨੇ ਵੀ ਅਗਲੇ ਸਾਲ ਛੁੱਟੀ ਦੇ ਐਲਾਨ ਦੇ ਨਾਲ ਆਮ ਤੌਰ ‘ਤੇ ਭਾਰਤੀ ਮੂਲ ਦੇ ਪਰਿਵਾਰਾਂ ਦੇ ਨਾਲ ਸਮਾਜਿਕਤਾ ਅਤੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਕੇ ਅਮਰੀਕਾ ਵਿੱਚ ਬੜੇ ਉਤਸ਼ਾਹ ਦੇ ਨਾਲ  ਮਨਾਇਆ।
ਇਸ ਮੋਕੇ ਰੋਸ਼ਨੀ ਲਈ ਮਿੱਟੀ ਦੇ ਤੇਲ ਦੇ ਦੀਵਿਆ ਦੇ ਨਾਲ ਮੋਮਬੱਤੀਆਂ, ਅਤੇ ਅਮਰੀਕਾ ਵਿੱਚ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਮੋਕੇ  ਹਿੰਦੂ ਦੇਵੀ ਲਕਸ਼ਮੀ ਮਾਤਾ ਦੇ ਨਾਂ ਪ੍ਰਾਰਥਨਾ ਵੀ ਕੀਤੀ ਗਈ । ਰਾਸ਼ਟਰਪਤੀ ਜੋ ਬਾਇਡੇਨ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਭਾਰਤੀਆਂ ਨੂੰ ਵਿਧਾਈ ਦਿੱਤੀ ਅਤੇ ਅਗਲੇ ਸਾਲ ਲਈ ਛੁੱਟੀ ਦਾ ਐਲਾਨ ਕੀਤਾ ।
#For any kind of News and advertisment contact us on 9803-450-601
132440cookie-checkਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਹਨਾਂ ਦੀ ਪਤਨੀ  ਫਸਟ ਲੇਡੀ ਜਿਲ ਬਿਡੇਨ ਅਤੇ ਉਪ  ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਦਾ ਜਸ਼ਨ ਬੜੀ ਧੂਮ ਧਾਮ ਦੇ ਨਾਲ ਮਨਾਇਆ
error: Content is protected !!