ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 11 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ਵਿੱਚ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਹੈ ਜਿਹੜਾ ਬੇਰੁਜ਼ਗਾਰਾਂ ਦੀ ਆਵਾਜ਼ ਬੰਦ ਕਰਕੇ ਨਿੱਜੀਕਰਨ ਦਾ ਅਮਲ ਤੇਜ ਕਰਨਾ ਲੋਚਦਾ ਹੈ ਜਿਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤਿਨਿਧ ਅਧਿਆਪਕ ਜਥੇਬੰਦੀ ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਦਿੱਗਵਿਜੇ ਪਾਲ ਸ਼ਰਮਾ, ਵਿਕਾਸ ਗਰਗ ਰਾਮਪੁਰਾ ਤੇ ਜੋਗਿੰਦਰ ਸਿੰਘ ਵਰ੍ਹੇ ਨੇ ਕਿਹਾ ਕਿ ਮਾਨਸਾ ਰੈਲੀ ਵਿੱਚ ਅਮਨ ਪੂਰਵਕ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਸੰਯੁਕਤ ਅਧਿਆਪਕ ਫਰੰਟ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਉਨ੍ਹਾਂ ਆਖਿਆ ਕਿ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦਾ ਨਵਾਂ ਮੁੱਖ ਮੰਤਰੀ ਵੀ ਰੁਜ਼ਗਾਰ ਦੇਣ ਦੀ ਬਜਾਏ ਲਾਠੀ, ਗੋਲੀ ਦੀ ਨੀਤੀ ਤੇ ਉੱਤਰ ਆਇਆ ਹੈ।
ਅਧਿਆਪਕ ਆਗੂ ਰਾਜਪਾਲ ਖਨੌਰੀ, ਕਮਲ ਠਾਕੁਰ, ਦੀਪ ਰਾਜਾ, ਜਗਦੀਸ਼ ਕੁਮਾਰ ਜੱਗੀ, ਨੇ ਆਖਿਆ ਕਿ ਮੁੱਖ ਮੰਤਰੀ ਬਦਲ ਕੇ ਸਰਕਾਰ ਨੇ ਰੁਜ਼ਗਾਰ ਖੋਹਣ ਤੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਵੱਟਣ ਜਿਹੇ ਕਾਲੇ ਮਨਸੂਬਿਆਂ ਦੀ ਲੋਕ ਵਿਰੋਧੀ ਨੀਤੀ ਨਹੀਂ ਬਦਲੀ। ਸੂਬਾਈ ਆਗੂਆਂ ਗੁਰਜਿੰਦਰ ਸਿੰਘ ਫਤਹਿਗੜ ਸਾਹਿਬ,ਜਗਤਾਰ ਸਿੰਘ ਝੱਬਰ,ਜਗਸੀਰ ਸਿੰਘ ਸਹੋਤਾ, ਅਸ਼ਵਨੀ ਕੁਮਾਰ,ਅਮਨਦੀਪ ਖਨੌਰੀ ਤੇ ਇੰਦਰਪਾਲ ਸਿੰਘ ਨੇ ਆਖਿਆ ਕਿ ਮਾਨਸਾ ਰੈਲੀ ਵਿੱਚ ਮਨੁੱਖੀ ਅਧਿਕਾਰ ਦਿਵਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਤੇ ਹੋਏ ਤਸ਼ੱਦਦ ਨੇ ਮਸਲੇ ਹੱਲ ਕਰਨ ਦਾ ਕੂੜ੍ਹ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਰੈਲੀ ਵਿੱਚ ਮੁੱਖ ਮੰਤਰੀ ਦਾ ਸੁਰੱਖਿਆ ਕਰਨੀ ਡੀ.ਐੱਸ.ਪੀ. ਨੇ ਨਿਹੱਥੇ ਤੇ ਬੱਸਾਂ ਵਿੱਚ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੀ ਜਿਸ ਜ਼ਾਲਮਾਨਾ ਢੰਗ ਨਾਲ ਕੁੱਟ ਮਾਰ ਕੀਤੀ ਹੈ, ਉਹ ਪੁਲਿਸ ਤੇ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਜੱਗ ਜ਼ਾਹਰ ਕਰਦੀ ਹੈ। ਉਨ੍ਹਾਂ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਆਖਿਆ ਕਿ ਸਰਕਾਰ ਨੂੰ ਬੇਰੁਜਗਾਰਾਂ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਤੇ ਹੱਕ ਮੰਗਦੇ ਠੇਕਾ ਮੁਲਾਜ਼ਮਾਂ ਪ੍ਰਤੀ ਅਪਣਾਇਆ ਇਹ ਵਤੀਰਾ ਮਹਿੰਗਾ ਪਵੇਗਾ। ਸਰਕਾਰ ਜਲਦ ਤੋਂ ਜਲਦ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰੇ ਤੇ ਬੇਰੁਜ਼ਗਾਰਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੇ।
945800cookie-checkਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਅਨਮਨੁੱਖੀ ਤਸ਼ੱਦਦ ਦੀ ਕੀਤੀ ਨਿੰਦਿਆ