ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 26 ਨਵੰਬਰ (ਪ੍ਰਦੀਪ ਸ਼ਰਮਾ): ਅੱਜ ਤੜਕਸਾਰ ਸਥਾਨਕ ਕੁਟੀਆ ਪੁਲ ਦੇ ਨਜਦੀਕ ਸਥਿਤ ਰਾਇਲ ਅਸਟੇਟ ਕਾਲੌਨੀ ਵਿਚ ਇੱਕ ਆੜਤੀਏ ਦੇ ਸਿਰ ਤੇ ਬੇਸਬਾਲ ਦਾ ਬੈਟ ਮਾਰ ਕੇ ਉਸ ਦੀ ਕਰੇਟਾ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਆੜਤੀਏ ਵੱਲੋਂ ਰੌਲਾ ਪਾਉਣ ਤੇ ਆਸਪਾਸ ਦੇ ਘਰਾਂ ਦੇ ਲੋਕਾਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ।
ਘਟਨਾ ਨੂੰ ਲੈ ਕੇ ਲੋਕਾਂ ਚ ਸਹਿਮ, ਪੁਲਿਸ ਜਾਚ ਚ ਜੁਟੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਚ ਸੁਰੂ ਕਰ ਦਿੱਤੀ ਹੈ। ਪੁਲਿਸ ਵੱਲੋ ਆੜਤੀਏ ਦੀ ਹੀ ਕਾਰ ਦੇ ਡਰਾਇਵਰ ਤੇ ਘਟਨਾ ਨੂੰ ਅੰਜਾਮ ਦੇਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਰਾਇਲ ਅਸਟੇਟ ਕਾਲੌਨੀ ਨਿਵਾਸੀ ਪ੍ਰਸ਼ੋਤਮ ਲਾਲ ਅੱਜ ਸਵੇਰੇ 6 ਵਜੇ ਦੇ ਕਰੀਬ ਆਪਣੇ ਘਰ ਦਾ ਮੇਨ ਗੇਟ ਖੋਲ੍ਹਣ ਲੱਗਾ। ਇਸ ਦੌਰਾਨ ਮੇਨ ਗੇਟ ਦੇ ਨਾਲ ਘਰ ਦੇ ਗਾਰਡ ਰੂਮ ਵਿਚ ਮੌਜੂਦ ਚਾਰ ਅਣਪਛਾਤੇ ਲੁਟੇਰਿਆ ਵੱਲੋਂ ਉਸ ਤੇ ਅਚਾਨਕ ਹਮਲਾ ਕਰ ਦਿੱਤਾ। ਨਕਦੀ ਅਤੇ ਹੋਰ ਕੀਮਤੀ ਸਮਾਨ ਲੁੱਟਣ ਦੀ ਨੀਅਤ ਨਾਲ ਹਮਲਾਵਰ ਉਸ ਨੂੰ ਘੜੀਸ ਕੇ ਘਰ ਦੇ ਅੰਦਰ ਲਿਜਾਣ ਲੱਗੇ ਤਾਂ ਪ੍ਰਸ਼ੋਤਮ ਲਾਲ ਵੱਲੋਂ ਵਿਰੋਧ ਕਰਨ ਤੇ ਹਮਲਾਵਰਾਂ ਵੱਲੋਂ ਉਸ ਦੇ ਸਿਰ ਤੇ ਬੇਸਬਾਲ ਵਾਲਾ ਬੈਟ ਮਾਰ ਕੇ ਉਸ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ। ਪ੍ਰਸ਼ੋਤਮ ਲਾਲ ਦੇ ਰੌਲਾ ਪਾਉਣ ਤੇ ਉਸ ਦੇ ਗੁਆਢੀ ਇਕੱਠੇ ਹੋ ਗਏ। ਲੋਕਾਂ ਦਾ ਇਕੱਠੇ ਹੋਣ ਦੇ ਡਰ ਤੋਂ ਹਮਲਾਵਰ ਪ੍ਰਸ਼ੋਤਮ ਲਾਲ ਦੀ ਕਰੇਟਾ ਕਾਰ ਲੈ ਕੇ ਫਰਾਰ ਹੋ ਗਏ। ਲੋਕਾਂ ਵੱਲੋਂ ਜਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ ਫੂਲ ਆਸ਼ਵੰਤ ਸਿੰਘ ਤੇ ਥਾਣਾ ਸਿਟੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਚ ਸ਼ੁਰੂ ਕਰ ਦਿੱਤੀ ਹੈ। ਉਧਰ ਸਵੱਖਤੇ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਦੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
#For any kind of News and advertisment contact us on 9803 -45 -06-01
#Kindly LIke,Share & Subscribe our News Portal: http://charhatpunjabdi.com
1346200cookie-checkਰਾਮਪੁਰਾ ਫੂਲ ਵਿਖੇ ਤੜਕਸਾਰ ਵਪਾਰੀ ਤੇ ਜਾਨਲੇਵਾ ਹਮਲਾ ਕਰਕੇ ਅਣਪਛਾਤੇ ਲੁਟੇਰੇ ਕਰੇਟਾ ਗੱਡੀ ਲੈ ਕੇ ਹੋਏ ਫਰਾਰ