April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 27 ਨਵੰਬਰ (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਵਿਖੇ ਦੜ੍ਹੇ ਸੱਟੇ ਦਾ ਗੈਰ ਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਰਾਮਪੁਰਾ ਸ਼ਹਿਰ ਦੜ੍ਹੇ ਸੱਟੇ- ਜੂਏ ਦਾ ਅੱਡਾ ਬਣ ਕਿ ਰਹਿ ਗਿਆ ਹੈ। ਪੁਲਿਸ ਪ੍ਰਸ਼ਾਸਨ ਦੀ ਢਿੱਲ ਕਰਕੇ ਹੀ ਦੜ੍ਹੇ ਸੱਟੇ ਦਾ ਧੰਦਾ ਕਰਨ ਵਾਲੇ ਬਿਨਾਂ ਕਿਸੇ ਖ਼ੌਫ਼ ਤੋਂ ਧੱੜਲੇ ਨਾਲ ਦੁਕਾਨਾਂ ਅਤੇ ਘਰਾਂ ਵਿੱਚ ਸੱਟੇ-ਜੂਏ ਦਾ ਕੰਮ ਕਰ ਰਹੇ ਹਨਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਰੋਜ਼ਾਨਾ ਲੱਖਾਂ ਰੁਪਏ ਦਾ ਦੜਾ ਸੱਟਾ ਲੱਗ ਰਿਹਾ ਹੈ। ਸੱਟਾ ਲਗਾਉਣ ਦੇ ਸ਼ੌਕੀਨ ਲੋਕਾਂ ਦੇ ਘਰਾਂ ਦੇ ਭਾਂਡੇ ਤੱਕ ਵਿਕ ਚੁੱਕੇ ਹਨ ਅਤੇ ਇਸ ਧੰਦੇ ਨਾਲ ਜੁੜੀਆਂ ਕਈ ਗੱਲਾਂ ਵੀ ਉਜਾਗਰ ਹੋਈਆ ਹਨ। ਪਰ ਪ੍ਰਸ਼ਾਸਨ ਇਸ ਕਾਲੇ ਕਾਰੋਬਾਰ ਨੂੰ ਲਗਾਮ ਲਗਾਉਣ ਵਿਚ ਬੇਵੱਸ ਨਜਰ ਆ ਰਿਹਾ ਹੈ। ਜਿਸ ਕਾਰਨ ਇਹ ਧੰਦਾ ਦਿਨ ਦੁੱਗਣੀ ਰਾਤ ਚੌਗੁਣੀ ਰਫ਼ਤਾਰ ਨਾਲ ਵਧ ਫੁੱਲ ਰਿਹਾ ਹੈ।
ਪੁਲਿਸ ਪ੍ਰਸ਼ਾਸਨ ਦੜ੍ਹੇ ਸੱਟੇ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਚ ਵਰਤ ਰਿਹਾ ਢਿੱਲ
ਇਨ੍ਹਾਂ ਹੋਣ ਦੇ ਬਾਵਜੂਦ ਦੜ੍ਹੇ ਸੱਟੇ ਵਾਲਿਆਂ ਖ਼ਿਲਾਫ਼ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਸ਼ਹਿਰ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਦੜੇ ਸੱਟੇ ਦਾ ਧੰਦਾ ਚਲਾਉਣ ਵਾਲੇ ਲੋਕਾਂ ਤੇ ਨੱਥ ਪਾਈ ਜਾਵੇ ਤਾਂ ਜੋ ਆਮ ਲੋਕ ਇੰਨਾ ਦੇ ਝਾਂਸੇ ਚ ਆ ਕੇ ਆਪਣੀ ਲੁੱਟ ਨਾ ਕਰਵਾ ਸਕਣ। ਇਸ ਸਬੰਧੀ ਜਦੋਂ ਥਾਣਾ ਮੁਖੀ ਅਮਿ੍ਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਥੇ ਵੀ ਉਨ੍ਹਾਂ ਨੂੰ ਦੜ੍ਹੇ ਸੱਟੇ ਦੇ ਚੱਲਦੇ ਧੰਦੇ ਦਾ ਪਤਾ ਲੱਗਦਾ ੳੁਨ੍ਹਾਂ ਅਨਸਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।
#For any kind of News and advertisment contact us on 9803 -45 -06-01  ,
#Kindly LIke,Share & Subscribe our News Portal: http://charhatpunjabdi.com

 

134660cookie-checkਰਾਮਪੁਰਾ ਸ਼ਹਿਰ ਬਣਿਆ ਜੂਏ ਤੇ ਦੜ੍ਹੇ ਸੱਟੇ ਦਾ ਅੱਡਾ
error: Content is protected !!