December 23, 2024

Loading

ਚੜ੍ਹਤ ਪੰਜਾਬ ਦੀ

 

ਰਾਮਪੁਰਾ ਫੂਲ,8ਅਕਤੂਬਰ (ਪ੍ਰਦੀਪ ਸ਼ਰਮਾ) : ਬਲੱਡ ਡੋਨਰ ਕੌਂਸਲ ਰਾਮਪੁਰਾ ਫੂਲ ਦੇ ਸਕੱਤਰ ਸਟਾਰ ਖੂਨਦਾਨੀ ਸ੍ਰੀ ਪਵਨ ਮਹਿਤਾ (ਸਟੇਟ ਅਵਾਰਡੀ ) ਦੀ ਧਰਮਪਤਨੀ ਸਵਰਗੀ ਸ਼੍ਰੀਮਤੀ ਰਾਜ ਮਹਿਤਾ  ਦੀ 11ਵੀਂ ਬਰਸੀ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਸਪੁੱਤਰ  ਧੀਰਜ ਮਹਿਤਾ ਨੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਬਲੱਡ ਬੈਂਕ ਵਿਖੇ 8ਵੀਂ ਵਾਰ ਅਤੇ  ਨਵਨੀਤ ਗਰਗ ਨੇ ਤੀਸਰੀ ਵਾਰ ਖ਼ੂਨਦਾਨ ਕੀਤਾ ।
ਇਸ ਸਮੇਂ ਦੌਰਾਨ ਮਹਿਤਾ ਪਰਿਵਾਰ ਤੋਂ ਇਲਾਵਾ ਧਰਮ ਸਿੰਘ ਭੁੱਲਰ ਪ੍ਰਧਾਨ ਬਲੱਡ ਡੋਨਰ ਕੌਂਸਲ ਰਾਮਪੁਰਾਫੂਲ, ਸਟੇਟ ਅਵਾਰਡੀ  ਸੁਰਿੰਦਰ ਗਰਗ ,ਸਮਾਜ਼ ਸੇਵੀ ਪ੍ਰੀਤਮ ਸਿੰਘ ਆਰਟਿਸਟ, ਹਰਦੀਪ ਸਿੰਘ ਰਾਈਆ ਮੀਤ ਪ੍ਰਧਾਨ ਬਲੱਡ ਡੋਨਰ ਕੌਂਸਲ ਰਾਮਪੁਰਾ ਫੂਲ , ਮਨੋਹਰ ਸਿੰਘ ਤੋਂ ਇਲਾਵਾ ਗੁਰਜੀਤ ਸਿੰਘ ਢਿੱਲੋਂ, ਬਲੱਡ ਬੈਂਕ ਦੇ ਲੈਬ ਟੈਕਨੀਸ਼ੀਅਨ ਲਖਵਿੰਦਰ ਸਿੰਘ ਵੀ ਹਾਜ਼ਰ ਸਨ।
ਇਸ ਸਮੇਂ ਧਰਮ ਸਿੰਘ ਭੁੱਲਰ ਵੱਲੋਂ ਪਰਿਵਾਰ ਦੇ ਇਸ ਸ਼ਲਾਘਾਯੋਗ ਕਦਮ ਤੇ ਪ੍ਰਸੰਸਾ ਕਰਦਿਆਂ ਮਹਿਤਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ  ਪਵਨ ਮਹਿਤਾ ਦਾ ਪਰਿਵਾਰ ਸਾਡੇ ਸਤਿਕਾਰ ਯੋਗ ਹਜ਼ਾਰੀ ਲਾਲ ਬਾਂਸਲ ਸਾਹਿਬ  ( ਬਾਨੀ ਬਲੱਡ ਡੋਨਰ ਕੌਂਸਲ ਰਾਮਪੁਰਾ ਫੂਲ) ਦੀ ਪ੍ਰੇਰਨਾ ਸਦਕਾ ਆਪਣੇ ਦੁੱਖ ਸੁੱਖ ਦੇ ਸਮਿਆਂ ਨੂੰ ਹਮੇਸ਼ਾ ਸਮਾਜ਼ ਦੀ ਸੇਵਾ ਲਈ ਸਮਰਪਿਤ ਕਰਦਾ ਹੈ । ਅਸਲ ਵਿਚ ਤੁਰ ਗਿਆਂ ਲਈ ਇਹ ਇਕ ਸੱਚੀਂ ਸ਼ਰਧਾਂਜਲੀ ਹੈ।
#For any kind of News and advertisment contact us on 980-345-0601
130690cookie-checkਖੂਨ ਦਾਨ ਕਰਕੇ ਦਿੱਤੀ ਆਪਣੀ ਸਵਰਗਵਾਸੀ ਮਾਂ ਨੂੰ ਸ਼ਰਧਾਂਜਲੀ
error: Content is protected !!