December 6, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 8 ਅਕਤੂਬਰ (ਪ੍ਰਦੀਪ ਸ਼ਰਮਾ): ਬੀਤੀ 30 ਸਤੰਬਰ ਦੀ ਕੁਲਹਿਣੀ ਸਵੇਰ ਨੂੰ ਮਸ਼ਹੂਰ ਪੰਜਾਬੀ ਗਾਇਕ ਕਨਵਰ ਮਾਨ ਦੇ ਮਾਤਾ ਅਤੇ ਐਕਸ ਆਰਮੀ ਅਫਸਰ ਬਲਵੀਰ ਸਿੰਘ ਮਾਨ ਦੀ ਧਰਮ ਪਤਨੀ ਪਰਮਜੀਤ ਕੌਰ ਅਕਾਲ ਚਲਾਣਾ ਕਰ ਗਏ ਸਨ। ਜਿੰਨਾ ਦੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ 9 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰੂਦੁਆਰਾ ਕਿਲ੍ਹਾ ਸਾਹਿਬ ਪਿੰਡ ਭੁੱਚੋ ਕਲਾਂ (ਬਠਿੰਡਾ) ਵਿਖੇ ਹੋਵੇਗੀ।
ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਮਾਤਾ ਪਰਮਜੀਤ ਕੌਰ
ਮਾਤਾ ਪਰਮਜੀਤ ਕੌਰ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਹੋਣ ਦੇ ਨਾਲ ਨਾਲ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਸਵ. ਮਾਤਾ ਪਰਮਜੀਤ ਕੌਰ ਘਰ ਦੇ ਰੁਝੇਵਿਆ ਚੋਂ ਸਮਾਂ ਕੱਢ ਕੇ ਗੁਰੂ ਘਰ ਜਾ ਕੇ ਆਪਣੇ ਪਰਿਵਾਰ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਸਨ। ਜਰੂਰਤ ਪੈਣ ਤੇ ਲੋੜਵੰਦਾ ਦੀ ਮੱਦਦ ਕਰਨਾ ਸਵ. ਪਰਮਜੀਤ ਕੌਰ ਦੇ ਸੁਭਾਅ ਵਿੱਚ ਸ਼ਾਮਲ ਸੀ।
ਜਾਣਕਾਰੀ ਦਿੰਦਿਆਂ ਗਾਇਕ ਕਨਵਰ ਮਾਨ ਦੇ ਚਾਚਾ ਗੋਰਾ ਸਿੰਘ ਮਾਨ ਨੇ ਦੱਸਿਆ ਕਿ ਕਨਵਰ ਮਾਨ ਪਿਛਲੀ 25 ਤੋਂ 30 ਸਤੰਬਰ ਤੱਕ ਆਪਣੇ ਸ਼ੋਅ ਕਰਨ ਲਈ ਦੁਬਈ ਦੇ ਟੂਰ ਤੇ ਗਏ ਹੋਏ ਸਨ।ਕਨਵਰ ਮਾਨ ਆਪਣੇ ਸਫਲ ਸ਼ੋਆਂ ਦੇ ਟੂਰ ਤੋਂ 30 ਸਤੰਬਰ ਨੂੰ ਵਾਪਿਸ ਇੰਡੀਆ ਪਰਤ ਆਏ ਸਨ। ਪਰ ਰੱਬ ਦੀ ਮਰਜ਼ੀ ਨਹੀਂ ਸੀ ਕਿ ਉਹ ਆਪਣੀ ਮਾਂ ਨਾਲ ਆਖਰੀ ਪਲ ਬਿਤਾ ਸਕਣ, ਜਾਂ ਉਨਾ ਨੂੰ ਮਿਲ ਸਕਣ ਕਿਉਕਿ ਕਨਵਰ ਮਾਨ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਮਾਤਾ ਅਕਾਲ ਚਲਾਣਾ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਹ ਚੀਸ ਕਨਵਰ ਦੇ ਹਮੇਸ਼ਾ ਦਿਲ ਵਿੱਚ ਰੜਕਦੀ ਰਹੇਗੀ। ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਇਸ ਸਰਧਾਜਲੀ ਸਮਾਗਮ ਵਿਚ ਸੰਗੀਤਕ ਖੇਤਰ ਦੀਆਂ ਸ਼ਖਸੀਅਤਾ ਤੋਂ ਇਲਾਵਾ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਸ਼ਮੂਲੀਅਤ ਕਰਕੇ ਸਵ. ਮਾਤਾ ਪਰਮਜੀਤ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣਗੀਆਂ।
#For any kind of News and advertisment contact us on 980-345-0601 
130720cookie-checkਗਾਇਕ ਕਨਵਰ ਮਾਨ ਦੀ ਮਾਤਾ ਨਮਿੱਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ
error: Content is protected !!