ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ): ਅੱਜ ਜੁੰਆਇਟ ਕੌਂਸਲ ਆਫ ਟਰੇਡ ਯੂਨੀਅਨਜ ਦੀ ਮੀਟਿੰਗ ਸਵਰਨ ਸਿੰਘ ਪ੍ਰਧਾਨ ਇੰਟਕ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਏਟਕ ਵੱਲੋਂ ਸਾਥੀ ਡੀ.ਪੀ. ਮੌੜ ਸੀਟੂ ਵੱਲੋਂ ਸਾਥੀ ਜਤਿੰਦਰ ਸਿੰਘ ਅਤੇ ਸੀ ਟੀ ਯੂ ਪੰਜਾਬ ਵੱਲੋਂ ਪਰਮਜੀਤ ਸਿੰਘ ਹਾਜ਼ਰ ਸਨ। ਮੀਟਿੰਗ ਵਿੱਚ ਮੋਦੀ ਸਰਕਾਰ ਦੇ ਉਸ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਜਿਸ ਵਿਚ ਉਸ ਨੇ ਈ ਪੀ ਐਫ ਦੀ ਵਿਆਜ ਦੀ ਦਰ ਨੂੰ ਘਟਾਇਆ ਹੈ ।
ਬੁਲਾਰਿਆਂ ਦੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਟਰੇਡ ਯੂਨੀਅਨਆਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੀਆਂ । ਮੀਟਿੰਗ ਵਿੱਚ ਹੋਰ ਜਿਨ੍ਹਾਂ ਬੁਲਾਰਿਆਂ ਨੇ ਹਿੱਸਾ ਲਿਆ ਉਨ੍ਹਾਂ ਵਿਚ ਗੁਰਜੀਤ ਸਿੰਘ ਜਗਪਾਲ , ਰਮੇਸ਼ ਰਤਨ, ਸੁਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਵਿਜੇ ਕੁਮਾਰ ਐਮ ਐਸ ਭਾਟੀਆ, ਸਰਬਜੀਤ ਸਰਹਾਲੀ, ਕੌਰ ਚੰਦ ਅਤੇ ਸਬਰ ਬਹਾਦਰ ਸ਼ਾਮਲ ਸਨ ।
1099400cookie-checkਈ.ਪੀ.ਐੱਫ ਤੇ ਵਿਆਜ ਦਰ ਘਟਾਉਣ ਦੀ ਟਰੇਡ ਯੂਨੀਅਨਾਂ ਵੱਲੋਂ ਸਖ਼ਤ ਨਿਖੇਧੀ