March 3, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, ( ਸਤ ਪਾਲ ਸੋਨੀ ) :  ਸੀਨੀਅਰ ਅਕਾਲੀ ਆਗੂ  ਸੁਰਿੰਦਰਪਾਲ ਸਿੰਘ ਭੁਟੀਆਨੀ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪੁੱਜੇ ਛੱਤੀਸਗੜ੍ਹ ਦੇ ਪ੍ਰਮੁੱਖ ਸਿੱਖ ਆਗੂ ਪਰਵਿੰਦਰ ਸਿੰਘ ਭਾਟੀਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਛੱਤੀਸਗੜ੍ਹ ਰਾਜ ਅੰਦਰ ਵੱਸਦੀਆਂ ਸਿੱਖ ਸੰਗਤਾਂ ਦੀ ਚਰਕੌਣੀ ਮੰਗ ਨੂੰ ਪਹਿਲ ਦੇ ਅਧਾਰ ਤੇ ਪ੍ਰਵਾਨ ਕਰਦਿਆਂ ਹੋਇਆਂ ਬੀਤੇ ਦਿਨੀਂ  ਛੱਤੀਸਗੜ੍ਹ ਦੀਆਂ ਸੰਗਤਾਂ ਲਈ 300 ਦੇ ਕਰੀਬ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜਣ ਦਾ ਜੋ ਐਲਾਨ ਕੀਤਾ ਹੈ, ਉਹ ਇੱਕ ਸ਼ਲਾਘਾਯੋਗ ਕਾਰਜ ਹੈ ਜਿਸ ਦੇ ਲਈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦੇ ਹਨ।
ਆਪਣੀ ਗੱਲਬਾਤ ਸ.ਭਾਟੀਆ ਨੇ ਕਿਹਾ ਕਿ ਦੇਸ਼ ਦੇ ਵੱਖ -ਵੱਖ ਰਾਜਾਂ ਅੰਦਰ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿਕਲਗਰਾਂ ਤੇ ਵਣਜਾਰੇ ਸਿੱਖਾਂ,ਖਾਸ ਕਰਕੇ ਛੱਤੀਸਗੜ੍ਹ ਰਾਜ ਅੰਦਰ ਵੱਸਣ ਵਾਲੇ ਸਤਿਨਾਮੀਏ ਸਿੱਖਾਂ ਦੇ ਜੀਵਨ ਪੱਧਰ ਨੂੰ ਉਪਰ  ਚੁੱਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਤਾਂ ਕਿ  ਉਨ੍ਹਾਂ ਨੂੰ ਪੰਥ ਦੀ ਮੁੱਖ ਧਾਰਾ ਨਾਲ ਜੋ ਜੋੜਿਆ ਜਾ ਸਕੇ।ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਰਸਮੀ ਤੌਰ ਤੇ ਐਲਾਨ ਕੀਤਾ ਕਿ ਛੱਤੀਸਗੜ੍ਹ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਸਤਿਨਾਮੀਏ ਸਿੱਖਾਂ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪੰਜਾਬ ਦੇ ਵੱਖ ਵੱਖ ਇਤਿਹਾਸਕ ਗੁਰਧਾਮਾਂ ਦੇ  ਦਰਸ਼ਨ ਦੀਦਾਰੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾਣਗੇ ਤਾਂ ਕਿ ਪਿੱਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਗੁਰੂ ਨਾਨਕ ਦੇ ਸਿੱਖ ਆਪਣੇ ਧਰਮ ਤੇ ਵਿਰਸੇ ਨਾਲ ਜੁੜ ਸਕਣ।
ਭੁਟੀਆਨੀ  ਪਰਿਵਾਰ ਵੱਲੋ  ਛੱਤੀਸਗੜ੍ਹ  ਦੇ  ਸਿੱਖ ਆਗੂ ਪਰਵਿੰਦਰ ਸਿੰਘ ਭਾਟੀਆ ( ਰਾਏਪੁਰ) ਨੂੰ ਕੀਤਾ  ਗਿਆ ਸਨਮਾਨਿਤ
ਇਸ ਤੋ ਪਹਿਲਾਂ ਛੱਤੀਸਗੜ੍ਹ ਦੇ ਪ੍ਰਮੁੱਖ ਸਿੱਖ ਆਗੂ ਪਰਵਿੰਦਰ ਸਿੰਘ ਭਾਟੀਆ ਦਾ ਸੀਨੀਅਰ ਅਕਾਲੀ ਆਗੂ  ਸੁਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਵਾਰਿਕ ਮੈਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸ.ਭਾਟੀਆ ਨੂੰ ਦੋਸ਼ਾਲਾ,ਸਿਰਪਾਉ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਗੋਲਡੀ ਭੁਟੀਆਨੀ , ਰਣਜੀਤ ਸਿੰਘ ਖਾਲਸਾ,ਗੁਰਚਰਨ ਸਿੰਘ ਸਰਪੰਚ,ਭੁਪਿੰਦਰ ਸਿੰਘ,ਭਾਈ ਅਰਵਿੰਦਰ ਸਿੰਘ ਨੂਰ,ਪੀ.ਪੀ ਸਿੰਘ,ਦਰਸ਼ਨ ਸਿੰਘ ਚੁੱਘ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

109960cookie-checkਸ਼੍ਰੋਮਣੀ ਕਮੇਟੀ ਵੱਲੋਂ ਛੱਤੀਸਗੜ੍ਹ ਦੀਆਂ ਸੰਗਤਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜਣਾ ਸ਼ਲਾਘਾਯੋਗ ਕਾਰਜ-ਭਾਟੀਆ
error: Content is protected !!