March 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ): ਯੰਗ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਮਿਹਰ ਸਿੰਘ ਵਾਲਾ ਵੱਲੋਂ ਤੀਜਾ ਸੱਭਿਆਚਾਰਕ ਮੇਲਾ ਜੀਤ ਰੌਇਲ ਪਾਰਕ ਰਿਜ਼ੋਰਟ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲਵੀਰ ਸਿੰਘ ਮਾਨ ਆਰਮੀ ਅਫ਼ਸਰ ਤੇ ਨਰਿੰਦਰਪਾਲ ਸਿੰਘ ਆਰਮੀ ਅਫ਼ਸਰ ਨੇ ਸ਼ਿਰਕਤ ਕੀਤੀ।
ਮੇਲੇ ਦੌਰਾਨ  ਅਵਤਾਰ ਸਿੰਘ ਗਿੱਲ, ਗੁਰਪ੍ਰੀਤ ਕੌਰ ਅਤੇ ਸੁਖਮੰਦਰ ਸਿੰਘ ਮਾਨ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਮੇਲੇ ਦੀ ਸ਼ੁਰੂਆਤ ਅਨੀਤਾ ਸਮਾਣਾ ਨੇ ਧਾਰਮਿਕ ਗੀਤ ਗਾ ਕੇ ਕੀਤੀ। ਇਸ ਉਪਰੰਤ ਗਾਇਕ ਮਨਮੋਹਨ ਸਿੱਧੂ ਸੁਖਬੀਰ ਸੰਧੂ, ਡੀ ਗਿੱਲ ਹਰਮੀਤ ਜੱਸੀ, ਜੋਤੀ ਗਿੱਲ, ਹਰਪ੍ਰੀਤ ਸਿੰਘ ਢਿੱਲੋਂ, ਕਨਵਰ ਮਾਨ, ਵਰਿੰਦਰ ਵੈਰਾਗ, ਸੇਵਕ ਢਿੱਲੋਂ, ਮਨਜੀਤ ਸ਼ਰਮਾ, ਜਗਦੀਪ ਸਿੱਧੂ ਤੇ ਦਵਿੰਦਰ ਰਾਜ ਨੇ ਗੀਤ ਗਾ ਕੇ ਸਰੋਤਿਆਂ ਨੂੰ ਕੀਲੀ ਰੱਖਿਆ। ਕਲੱਬ ਵੱਲੋਂ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

 

 

 

109990cookie-checkਯੰਗ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਵੱਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ 
error: Content is protected !!