April 29, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ -ਚੇਅਰਮੈਨ ਜਿਲ੍ਹਾ ਵਿੱਤ ,ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੇ ਬਚਿਆਂ ਨਾਲ ਕ੍ਰਿਕਟ ਖੇਡਣ ਦਾ ਅਭਿਆਨ ਸ਼ੁਰੂ ਕੀਤਾ। ਵੀਕਐਂਡ ਤੇ ਬਚਿਆਂ ਨਾਲ ਕ੍ਰਿਕਟ ਖੇਡਦੇ ਹੋਏ ਉਹ ਬਚਿਆਂ ਦਾ ਹੌਸਲਾ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਦੇ ਹਨ।
ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਖੇਡਣ ਵਲ ਉਤਸ਼ਾਹਿਤ ਕਰਨ ਅਤੇ ਖੇਡਾਂ ਨੂੰ ਮਨੋਰੰਜਨ ਦੀ ਤਰ੍ਹਾਂ ਖੇਡਦੇ ਹੋਏ ਜ਼ਿੰਦਗੀ ਕੱਢਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਖੇਡਾਂ ਦੇ ਮਹੱਤਵ ਦਸਦੇ ਹੋਏ ਕਿਹਾ ਕਿ ਖੇਡਾਂ ਖੇਡਣ ਨਾਲ ਸਾਰਾ ਸਰੀਰ ਖੁਲਦਾ ਹੈ, ਸਰੀਰ ਨੂੰ ਬੀਮਾਰੀਆਂ ਵੀ ਘੱਟ ਲਗਦੀਆਂ ਹਨ, ਮੰਨ ਖੁਸ਼ ਰਹਿੰਦਾ ਹੈ, ਬੱਚੇ ਨਸ਼ੇ ਤੋਂ ਦੂਰ ਰਹਿੰਦੇ ਹਨ, ਸਰੀਰ ਦੇ ਜੌੜਾ ਦਾ ਦਰਦ ਠੀਕ ਰਹਿੰਦਾ ਹੈ, ਬਲੱਡ ਪਰੈਸ਼ਰ ਦੀ ਬੀਮਾਰੀ ਤੋਂ ਬਚਾਅ ਰਹਿੰਦਾ, ਮੰਨ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ ਅਤੇ ਖੇਡਾਂ ਖੇਡਣ ਨਾਲ ਕਈ ਪ੍ਰਕਾਰ ਦੀਆਂ ਸਹੂਲਤਾਂ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾਂਦੀਆਂ ਹਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
153470cookie-check ਬਚਿਆਂ ਨੂੰ ਖੇਡਣ ਲਈ ਉਤਸ਼ਾਹਿਤ ਕਰਨ  ਲਈ ਚੇਅਰਮੈਨ ਮੱਕੜ ਵਲੋਂ ਬਚਿਆਂ ਨਾਲ ਖੇਡਣ ਦਾ ਅਭਿਆਨ ਕੀਤਾਸ਼ੁਰੂ
error: Content is protected !!