March 28, 2024

Loading

ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ , 29 ਅਕਤੂਬਰ , (ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ  ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਪੰਜਾਬ ਦੇ  ਕਿਸਾਨਾਂ ,ਮਜਦੂਰਾ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਜਾਣਨ ਲਈ ਪਿਛਲੇ ਦਿਨ ਤੋ ਪੰਜਾਬ ਫੇਰੀ ਤੇ ਹਨ ।ਉਨ੍ਹਾਂ ਮਾਨਸਾ ਤੋ ਬਾਅਦ ਬਠਿੰਡਾ ਵਿਖੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਿਆਂ ਦੀਆਂ ਸਮੱਸਿਆਵਾਂ ਵਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਅਰਵਿੰਦ ਕੇਜਰੀਵਾਲ ਨੇ ਜਿਥੇ ਕਿਸਾਨਾਂ ਮਜਦੂਰਾਂ ਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਉੱਥੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਕਾਸ ਵਾਰੇ ਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ ਗਈਆ।
ਇਸ ਤੋ ਇਲਾਵਾ ਉਹਨਾਂ ਸਮੂਹ ਵਪਾਰੀ ਵਰਗ ਦਾ ਧੰਨਵਾਦ ਕੀਤਾ ਜਿਹੜੇ ਆਮ ਆਦਮੀ ਪਾਰਟੀ ਦੇ ਨਿੱਕੇ ਜਿਹੇ ਸੱਦੇ ਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਹਲਕਿਆਂ ਤੋ ਵਪਾਰੀ ਵਰਗ ਪਹੁੱਚਿਆ ਤੇ ਇਸ ਤੋ ਇਲਾਵਾ ਸਿੱਧੂ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਮੂਹ ਵਪਾਰੀਆਂ ਦਾ ਧੰਨਵਾਦ ਕੀਤਾ ਜਿੰਨਾ ਨੇ ਵਿਸੇਸ ਤੌਰ ਤੇ ਪਹੁੰਚ ਕੇ ਆਪਣੀ ਹਾਜਰੀ ਲਵਾਈ । 
ਬਲਕਾਰ ਸਿੱਧੂ ਨੇ ਕਿਹਾ ਕਿ ਵਪਾਰੀ ਵਰਗ ਦੇਸ ਦੀ ਰੀੜ ਦੀ ਹੱਡੀ ਹੈ , ਦੇਸ ਦੀ ਤਰੱਕੀ ਵਿੱਚ ਵਪਾਰੀ ਵਰਗ ਦਾ ਬਹੁਤ ਵੱਡਾ ਯੋਗਦਾਨ ਹੈ । ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਰਾਜ ਆਉਣ ਤੇ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਨਾਲ ਬਠਿੰਡਾ ਦੇ ਛੇਂ ਵਿਧਾਨ ਸਭਾ ਹਲਕਿਆਂ ਤਲਵੰਡੀ ਸਾਬੋ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮੌੜ ਤੇ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਦੀਆਂ ਚਰਚਾਵਾਂ ਚੱਲ ਪਈਆ ਹਨ। ਕਿਉਕਿ ਮੌਜੂਦਾ ਸਮੇਂ ਪੰਜਾਬ ਦੀ ਡੁੱਬ ਚੁੱਕੀ ਬੇੜੀ ਨੂੰ ਜੇ ਕੋਈ ਪਾਰ ਲਾ ਸਕਦਾ ਹੈ ਤਾਂ ਉਹ ਕੇਜਰੀਵਾਲ ਹੀ ਹੈ। ਜਿੰਨਾ ਨੇ ਪੰਜਾਬ ਲਈ ਵੱਖ ਵੱਖ ਯੋਜਨਾਵਾਂ ਉਲੀਕੀਆਂ ਨੇ ਜਿੰਨਾ ਵਿੱਚ ਬਿਜਲੀ ਗਰੰਟੀ, ਸਿਹਤ ਗਰੰਟੀ ਅਤੇ 10 ਹੋਰ ਅਜਿਹੀਆਂ ਗਰੰਟੀਆ ਹਨ ਜਿੰਨਾਂ ਨਾਲ ਪੰਜਾਬ ਦੀ ਕਾਇਆ ਕਲਪ ਹੋ ਜਾਵੇਗੀ।
ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਦਸਿਆ ਕਿ ਬਠਿੰਡਾ ਫੇਰੀ ਦੌਰਾਨ ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਰਾਮਪੁਰਾ ਫੂਲ ਹਲਕੇ ਦੀਆਂ ਸਮੱਸਿਆਵਾਂ ਤੇ ਅਧੂਰੇ ਵਿਕਾਸ ਕਾਰਜਾਂ ਵਾਰੇ ਜਾਣਕਾਰੀ ਦਿੱਤੀ ਕਿ ਕਿਵੇ ਕਾਂਗਰਸ ਦੇ ਸਾਢੇ ਚਾਰ ਸਾਲਾਂ ਵਿੱਚ ਹਲਕੇ ਦਾ ਮੁੱਢਲਾ ਵਿਕਾਸ ਵੀ ਨਹੀ ਹੋਇਆ, ਕਾਂਗਰਸ ਦਾ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਚਾਰ ਸਾਲ ਆਪਣਾ ਘਰ ਭਰਨ ਲਈ ਹੀ ਮਸਰੂਫ ਰਿਹਾ ਤੇ ਹੁਣ ਜਦੋ ਮੰਤਰੀ ਦੇ ਅਹੁਦੇ ਤੋ ਹਟਾ ਦਿੱਤਾ ਤਾਂ ਵਿਕਾਸ ਕਰਨ ਦੀਆਂ ਟਾਹਰਾਂ ਮਾਰ ਰਿਹਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਉਕਤ ਫੇਰੀ ਨਾਲ ਹਲਕਿਆਂ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਇਆ  ਹਲਕੇ ਦੇ ਵਰਕਰ ਤੇ ਆਗੂ ਕੇਜਰੀਵਾਲ ਤੋ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਇੱਕਜੁੱਟਤਾ ਨਾਲ ਕੰਮ ਕਰਨ ਲਈ ਤੱਤਪਰ ਹਨ।

 

88880cookie-checkਪੰਜਾਬ ਦੀ ਕਾਇਆ ਕਲਪ ਕਰਨ ਲਈ ਕੇਜਰੀਵਾਲ ਦੀਆਂ ਨੀਤੀਆਂ ‘ਤੇ ਪਹਿਰਾ ਦੇਣ ਦੀ ਲੋੜ – ਬਲਕਾਰ ਸਿੱਧੂ
error: Content is protected !!