March 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 23 ਜਨਵਰੀ (ਪ੍ਰਦੀਪ ਸ਼ਰਮਾ) : ਜਿਲਾ ਬਠਿੰਡਾ ਦੀ ਪੁਲਿਸ ਵੱਲੋ ਜਿਲੇ ਭਰ ਵਿੱਚ ਚਾਇਨਾ ਡੋਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਪੁਲਿਸ ਨੂੰ ਸੂਚਨਾ ਮਿਲਣ ਤੇ ਅਮ੍ਰਿਤ ਲਾਲ ਪੁੱਤਰ ਬ੍ਰਿਜ ਲਾਲ, ਮਿੰਟੂ ਪੁੱਤਰ ਪ੍ਰਮੋਧ ਕੁਮਾਰ, ਰਿਤਕ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀਅਨ ਰਾਮਪੁਰਾ ਮੰਡੀ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ 75 ਗੱਟੂ ਚਾਇਨਾ ਡੋਰ ਦੇ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਉਕਤ ਤਿੰਨੇ ਵਿਅਕਤੀ ਚਾਇਨਾ ਡੋਰ ਵੇਚਣ ਦਾ ਧੰਦਾ ਕਰਦੇ ਹਨ।
ਉਕਤ ਤਿੰਨਾ ਦੋਸ਼ੀਆ ਖਿਲਾਫ ਥਾਣਾ ਸਿਟੀ ਰਾਮਪੁਰਾ ਵਿਖੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਨਿੱਤ ਦਿਨ ਜਿਲੇ ਦੇ ਵੱਖ ਵੱਖ ਸ਼ਹਿਰਾ ਅੰਦਰ ਚਾਇਨਾ ਡੋਰ ਨਾਲ ਕਈ ਵਿਅਕਤੀ ਤੇ ਪੰਛੀ ਗੰਭੀਰ ਰੂਪ ਵਿਚ ਜਖਮੀ ਹੋਏ ਹਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138440cookie-check ਚਾਇਨਾ ਡੋਰ ਦੇ 75 ਗੱਟੂ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ
error: Content is protected !!