May 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 20 ਮਾਰਚ :(ਪ੍ਰਦੀਪਸ਼ਰਮਾ/ਕੁਲਜੀਤ ਸਿੰਘ ਢੀਂਗਰਾ):  ਰਾਮਪੁਰਾ ਫੂਲ ਦੇ ਆਸ ਪਾਸ ਦੇ ਖੇਤਰਾਂ ਵਿੱਚੋ ਮਿਲਿਆਂ ਤਿੰਨ ਲਾਸ਼ਾਂ ਇੱਕ ਦੀ ਹੋਈ ਸ਼ਨਾਖ਼ਤ ਦੋ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ ਰੱਖਣ ਦਾ ਸਮਾਚਾਰ ਪ੍ਰਾਪਤ ਹੋਇਆ
ਇੱਕ ਨੋਜਵਾਨ ਦੀ ਹੋਈ ਸ਼ਨਾਖ਼ਤ ਦੋ ਨੂੰ 72 ਘੰਟੇ ਸ਼ਨਾਖ਼ਤ ਲਈ ਰੱਖਿਆ :ਸੰਦੀਪ ਵਰਮਾ
ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਕਿ ਜਵਾਹਰ ਨਗਰ ਨੇੜੇ ਓਵਰ ਵਰਿਜ ਰੇਲਵੇ ਲਾਈਨ ਦੇ ਵਿਚਕਾਰ ਇੱਕ ਲਾਸ਼ ਪਈ ਹੈ ਮੋਕੇ ਤੇ ਪਹੁੰਚੇ ਜੀ,ਆਰ, ਪੀ ਦੇ ਮੁਲਾਜ਼ਮਾਂ ਦੀ ਮੋਜੁਦਗੀ ਵਿੱਚ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਪਰ ਉਸ ਦੀ ਸ਼ਨਾਖਤ ਹੋ ਗਈ ਮ੍ਰਿਤਕ ਜਸਵੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਮਪੁਰਾ ਮੰਡੀ ਮ੍ਰਿਤਕ ਦੇ ਭਰਾ ਦੇ ਬਿਆਨ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ
ਦੁਸਰਾ ਮਿ੍ਤਕ ਨੋਜਵਾਨ ਰੇਲਵੇ ਸਟੇਸ਼ਨ ਤੇ ਲਾਈਨ ਵਿੱਚੋਂ ਮਿਲਿਆਂ ਜੋ ਕਿ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਮ੍ਰਿਤਕ ਨੌਜਵਾਨ ਦੇ ਕਾਲੀ ਟੀ ਸਰਟ, ਬਰਾਊਨ ਅੰਡਰਵੀਅਰ,ਹਰੀ ਤੇ ਚਿਟੀ ਧਾਰੀਦਾਰ ਕਮੀਜ, ਅਸਮਾਨੀ ਲੋਅਰ ਵਿੱਚ ਕਲੀ ਤੇ ਲਾਲ ਧਾਰੀ, ਪਹਿਨੀ ਹੋਈ ਹੈ ਉਮਰ ਤਕਰੀਬਨ 30 ਸਾਲ ਦੇ ਕਰੀਬ ਜਾਪ ਰਹੀ ਹੈ
ਤੀਸਰੀ ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਕਰਾੜਵਾਲਾ ਦੇ ਨੇੜੇ ਸੁਏ ਵਿੱਚੋਂ ਮਿਲੀ ਹੈ ਪਰ ਸੁਆ ਖਾਲੀ ਸੀ ਇਸ ਨੋਜਵਾਨ ਦੀ ਮੋਤ ਸੁਏ ਵਿੱਚ ਡਿੱਗਣ ਕਾਰਨ ਜਾਪ ਰਹੀ ਹੈ ਇਸ ਦਾ ਸਾਇਕਲ ਸੜਕ ਪਰ ਡਿੱਗਾ ਪਿਆ ਸੀਮ੍ਰਿਤਕ ਨੋਜਵਾਨ ਦੇ ਪਿਆਜ਼ੀ ਰੰਗ ਦੀ ਟੀ ਸਰਟ, ਕਾਲੇ ਰੰਗ ਦੀ ਲੋਅਰ,ਨੀਲਾ ਅੰਡਰਵੀਅਰ, ਪਹਿਨੀਆਂ ਹੋਇਆਂ ਹੈ ਉਮਰ ਕਰੀਬ 25 ਸਾਲ ਦੇ ਦਰਮਿਆਨ ਜਾਪ ਰਹੀ ਹੈ ਦੋਨੋਂ ਮਿ੍ਤਕ ਦੇਹਾਂ ਨੂੰ ਵੱਖ-ਵੱਖ ਪੁਲਿਸ ਮੁਲਾਜ਼ਮਾਂ ਦੀ ਮੋਜੁਦਗੀ ਵਿੱਚ ਸਹਾਰਾ ਸਮਾਜ ਸੇਵਾ ਦੇ ਵਰਕਰ ਸੁਖਦੇਵ ਸਿੰਘ,ਦੇਵ ਰਾਜ ਗਰਗ, ਜਗਤਾਰ ਸਿੰਘ ਨੇ ਸੰਸਥਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੇ ਸ਼ਨਾਖ਼ਤ ਲਈ ਰੱਖਿਆ ਗਿਆ ਅਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

110710cookie-checkਵੱਖ ਵੱਖ ਥਾਵਾਂ ਤੋਂ ਮਿਲੀਆਂ ਤਿੰਨ ਲਾਸ਼ਾਂ
error: Content is protected !!