March 2, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 20 ਮਾਰਚ (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿਛਲੇ ਦਿਨੀ ਵਿਧਾਨ ਸਭਾ (ਚੰਡੀਗੜ੍ਹ)ਵਿਖੇ ਹਲਕੇ ਦੇ ਵਿਧਾਇਕ ਦੇ ਤੋਰ ਤੇ ਸਹੁੰ ਚੁੱਕਣ ਤੋ ਬਾਅਦ ਰਾਮਪੁਰਾ ਫੂਲ ਹਲਕੇ ਦੇ ਪਿੰਡ ਅਤੇ ਸ਼ਹਿਰ ਦੇ ਪਾਰਟੀ ਵਰਕਰਾ ਅਤੇ ਆਗੂਆ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਪਾਰਟੀ ਵਰਕਰਾ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੂਰਨ ਤੌਰ ਤੇ ਵਿਕਾਸ ਕਰੇਗਾ ।
ਇਸ ਮੌਕੇ ਆਪ ਪਾਰਟੀ ਦੇ ਵਰਕਰ ਰਵਿੰਦਰ  ਸਿੰਘ ਨਿੱਕਾ ਨੇ ਕਿਹਾ ਕਿ ਪੰਜਾਬ ਵਿੱਚ ਲੋਕਾ ਨੇ ਆਪ ਪਾਰਟੀ ਨੂੰ ਬੁਹਤ ਭਾਰੀ ਬਹੁਮਤ ਨਾਲ ਜਿੱਤਾ ਕੇ ਦੋ ਵਿਰੋਧੀ ਪਾਰਟੀਆ ਨੂੰ ਧੂੜ ਚਟਾ ਕੇ ਆਪਣੀ ਸਰਕਾਰ ਬਣਾਈ ਹੈ  ਅਤੇ ਵਿਰੋਧੀ ਪਾਰਟੀ ਦੇ ਨੇਤਾਵਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਉਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾ ਨੂੰ ਭ੍ਰਿਸ਼ਟਚਾਰ ਮੁਕਤ ਸਰਕਾਰ ਮਿਲੇਗੀ ਅਤੇ ਆਪ ਦੀ ਸਰਕਾਰ ਦੌਰਾਨ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ  ਅਤੇ ਹਲਕਾ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਿਕਾਸ ਬੁਲੰਦੀਆ ਤੱਕ ਪਹੁੰਚਾਏਗਾ।
ਉਨਾਂ ਕਿਹਾ ਕਿ ਆਪ ਦੀ ਸਰਕਾਰ ਪੰਜਾਬ ਵਿੱਚ ਤਿੰਨ ਮੁੱਖ ਕੰਮ ਸਿਹਤ ਸੁਧਾਰ, ਸਿੱਖਿਆ ਨੀਤੀ ਅਤੇ ਰੁਜ਼ਗਾਰ ਤੇ ਵਿਸ਼ੇਸ ਧਿਆਨ ਦੇਵੇਗੀ । ਇਸ ਮੌਕੇ ਗਗਨਦੀਪ ਸ਼ਰਮਾ,ਜਰਨੈਲ ਸਿੰਘ, ਤੇਜਿੰਦਰ ਪਾਲ ਸਿੰਘ, ਲੱਕੀ,ਰਾਜੂ, ਐਸ ਪੀ ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ, ਕੁੱਕੂ ਕਲਸੀ,ਗੋਲਾ ਵਿਰਦੀ,ਦਵਿੰਦਰ ਬੱਬੂ ਆਦਿ ਹਾਜ਼ਰ ਸਨ।
110760cookie-checkਪਾਰਟੀ ਵਰਕਰਾ ਅਤੇ ਆਗੂਆ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ: ਰਵਿੰਦਰ ਨਿੱਕਾ
error: Content is protected !!