Categories PROTEST NEWSPunjabi NewsVIctim

ਥਾਣੇ ਅੱਗੇ ਪੀੜਤ ਪਰਿਵਾਰ ਨੇ ਇਨਸਾਫ਼ ਲਈ   ਲਾਇਆ ਧਰਨਾ

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਗਤਾ ਭਾਈ ਕਾ 19 ਮਾਰਚ (ਪ੍ਰਦੀਪ ਸ਼ਰਮਾ)  :  ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸਿਰੀਏਵਾਲਾ ਵਿਖੇ ਪਿਛਲੇ ਦਿਨੀਂ 14 ਮਾਰਚ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਗਤਾ ਭਾਈਕਾ ਵਿਖੇ ਦਾਖਲ ਕਰਵਾਇਆ ਗਿਆ ਸੀ  ਜਿੱਥੇ ਕਿ ਡਾਕਟਰਾਂ ਵੱਲੋਂ ਉਕਤ ਤਿੰਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ ਜਿਹਨਾਂ ਦੀ ਪਹਿਚਾਣ ਸੁਖਜੀਤ ਸਿੰਘ, ਸਤਪਾਲ ਸਿੰਘ, ਦਰਸ਼ਨ ਸਿੰਘ ਤਿੰਨੇ ਵਾਸੀ ਪਿੰਡ  ਡੋਡੇ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਸੀ । ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪੀੜਤ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਡਕੋਦਾ ਦੇ ਆਗੂਆਂ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਥਾਣਾ ਭਗਤਾ ਭਾਈ ਅੱਗੇ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮ੍ਰਿਤਕ ਸੁਖਜੀਤ ਸਿੰਘ ਦੇ ਪਿਤਾ ਨਿਹਾਲ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕੇ ਭਗਤਾ ਭਾਈ ਦੀ ਪੁਲਿਸ ਜਾਣ-ਬੁੱਝ ਕੇ ਦੋਸ਼ੀਆਂ ਨੂੰ ਕਾਬੂ ਨਹੀਂ ਕਰਦੀ ਉਨ੍ਹਾਂ ਕਿਹਾ ਕਿ ਪੰਜ ਦਿਨ ਬੀਤ ਜਾਣ ਤੇ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਕਾਬੂ ਨਹੀਂ ਕੀਤਾ। ਉਹਨਾਂ ਕਿਹਾ ਜਿੰਨਾ ਚਿਰ ਦੋਸ਼ੀ ਕਾਬੂ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਬਰਨਾਲਾ ਬਾਜਾਖਾਨਾ ਰੋਡ ਤੇ ਧਰਨਾ ਜਾਰੀ ਰਹੇਗਾ। ਜਦੋਂ ਇਸ ਸਬੰਧੀ ਥਾਣਾ ਐਸ ਐਚ ਓ ਸੰਦੀਪ ਸਿੰਘ ਨਾਲ਼ ਗੱਲ ਕੀਤੀ ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਸਮੇਂ ਥਾਣੇ ਅੱਗੇ ਧਰਨਾ ਦੇਣ ਵਾਲਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਡਕੋਦਾ  ਯੂਨੀਅਨਾਂ ਦੇ ਆਗੂ ਜਥੇਦਾਰ  ਰਣਜੀਤ ਸਿੰਘ ਡੋਡ ਬਲਾਕ ਖਜ਼ਾਨਚੀ ਬਲਜਿੰਦਰ ਸਿੰਘ ਜਨਰਲ ਸਕੱਤਰ ਮੇਜਰ ਸਿੰਘ ਬਲਾਕ ਪ੍ਰਧਾਨ ਪੱਪਾ ਸਿੰਘ ਇਕਾਈ ਪ੍ਰਧਾਨ ਅੰਗਰੇਜ ਸਿੰਘ ਕਲਿਆਣ ਸਮਸ਼ੇਰ ਸਿੰਘ ਮੱਲਾ ਰਾਜਾ ਸਿੰਘ ਮਨਜੀਤ ਸਿੰਘ ਡੋਡ ਬਿੱਕਰ ਸਿੰਘ ਸਕੱਤਰ ਨਥਾਣਾ ਕਰਨੈਲ ਸਿੰਘ ਮੀਤ  ਪ੍ਰਧਾਨ ਨਥਾਣਾ ਹਰਪਿੰਦਰ ਸਿੰਘ ਇਕਾਈ ਪ੍ਰਧਾਨ ਡਕੋਦਾ ਜਗਜੀਤ ਸਿੰਘ ਇਕਬਾਲ ਸਿੰਘ ਜੱਸੀ ਸਿੰਘ ਅਤੇ ਵੱਖ ਵੱਖ ਯੂਨੀਅਨਾਂ ਦੇ ਮੈਂਬਰ ਸ਼ਾਮਲ ਸਨ
110610cookie-checkਥਾਣੇ ਅੱਗੇ ਪੀੜਤ ਪਰਿਵਾਰ ਨੇ ਇਨਸਾਫ਼ ਲਈ   ਲਾਇਆ ਧਰਨਾ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)