April 19, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ,4 ਫਰਵਰੀ (ਕੁਲਵਿੰਦਰ ਕੜਵਲ) : ਸਰਦੂਲਗੜ੍ਹ ਸ਼ਹਿਰ ਅੰਦਰ ਚੋਰੀਆਂ ਦਾ ਸਿਲਸਲਾ ਰੁਕਨ ਦਾ ਨਾਮ ਨਹੀਂ ਲੇ ਰਿਹਾ ਬਲਕਿ ਲਗਾਤਾਰ ਵੱਧ ਰਿਹਾ ਹੈ। ਸ਼ਹਿਰ ‘ਚ ਕੁਝ ਦਿਨ ਪਹਿਲਾਂ ਦਿਨ-ਦਿਹਾੜੇ ਘਰ ਵਿੱਚੋਂ ਸੋਨੇ ਤੇ ਨਕਦੀ ਚੋਰੀ ਕਰ ਲਈ ਸੀ ਜਿਸ ਦਾ ਸਰਦੂਲਗੜ੍ਹ ਪੁਲਸ ਕੋਈ ਪਤਾ ਨਹੀਂ ਲਗਾ ਸਕੀ ਪਰ ਲੰਘੀ ਰਾਤ ਚੋਰਾਂ ਵੱਲੋਂ ਸਰਦੂਲਗੜ੍ਹ ਦੇ ਮੇਨ ਰੋਡ ਤੇ ਡੀਅੇੈਸਪੀ ਦਫਤਰ ਤੋਂ ਸਿਰਫ 200 ਮੀਟਰ ਦੀ ਦੂਰੀ ਤੇ 6 ਦੁਕਾਨਾਂ ਦੇ ਜਿੰਦਰੇ ਤੋੜਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਆਦਿ ਦੀਆ ਘਟਨਾਵਾਂ ਨੂੰ ਵੇਖਦਿਆਂ ਸ਼ਹਿਰ ਵਾਸੀਆ ਵਿਚ ਸਹਿਮ ਦਾ ਮਾਹੌਲ ਹੈ। ਚੋਰ ਸ਼ਹਿਰ ਦੀ ਮੇਨ ਰੋਡ ਤੋਂ ਕੁਝ ਦੁਕਾਨਾਂ ਤੋਂ ਨਗਦੀ ਚੁਰਾਕੇ ਫਰਾਰ ਹੋ ਗਏ ਜਿਸ ਕਾਰਨ ਸ਼ਹਿਰ ਵਾਸੀਆ ਵਿੱਚ ਦਹਿਸ਼ਤ ਦਾ ਮਾਹੋਲ ਹੈ।

ਇਸ ਸੰਬੰਧ ਵਿੱਚ ਦੁਕਾਨਦਾਰ ਰਾਮ ਕੁਮਾਰ ਵਰਮਾ ਨੇ ਦੱਸਿਆ ਕਿ ਚੋਰ ਤਕਰੀਬਨ 1 ਵੱਜਕੇ 36 ਮਿੰਟਾ ਤੇ ਦੁਕਾਨ ਦੇ ਪਿਛਲੇ ਪਾਸੇ ਦੀ ਕਮਰੇ ਦਾ ਗੇਟ ਤੋੜਕੇ ਦੁਕਾਨ ਵਿੱਚ ਦਾਖਿਲ ਹੋਏ ਜਿਸ ਦਾ ਪਤਾ ਸੀਸੀਟੀਵੀ ਕੈਮਰਿਆ ਤੋ ਲੱਗਿਆ। ਜਦ ਇਸ ਸੰਬੰਧ ਵਿੱਚ ਡੀ.ਐਸ.ਪੀ ਗੋਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ ਕੁਝ ਸ਼ੱਕੀ ਬੰਦਿਆ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139570cookie-checkਮੇਨ ਰੋੜ ਦੀਆਂ 6 ਦੁਕਾਨਾ ਦੇ ਤਾਲੇ ਤੋੜਕੇ ਚੋਰ ਨਗਦੀ ਲੈਕੇ ਫਰਾਰ
error: Content is protected !!