ਕੁਲਵਿੰਦਰ ਕੜਵਲ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 25 ਅਪ੍ਰੈਲ – ਸ਼ਹਿਰ ਅੰਦਰ ਪਿੱਛਲੇ ਕਈ ਮਹੀਨਿਆ ਤੋਂ ਵਾਟਰ ਸਪਲਾਈ ਨੂੰ ਲੈ ਕੇ ਕਾਫੀ ਰੇੜਕਾ ਚਲ ਰਿਹਾ ਹੈ, ਜਿਸ ਸੰਬੰਧੀ ਕਈ ਵਾਰ ਅਖਬਾਰਾਂ ਵਿੱਚ ਖਬਰਾਂ ਵੀ ਲਗ ਚੁੱਕੀਆਂ ਹਨ ਪਰ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਹਰ ਵਾਰ ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਇਸ ਸੰਬੰਧੀ ਵਾਰਡ ਨੰਬਰ 11 ਦੀਆ ਮਹਿਲਾਵਾਂ ਨੇ ਅੱਜ ਇਕੱਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਅਤੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਵਾਰਡ ਵਿੱਚ ਪੀਣ ਵਾਲੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਵਾਟਰ ਵਰਕਸ ਮੁਲਾਜ਼ਮ ਚਾਰ ਦਿਨਾ ਬਾਅਦ ਇਕ ਦਿਨ ਪਾਣੀ ਛੱਡਦੇ ਹਨ ਪਰ ਪਾਣੀ ਘਰਾਂ ਅੰਦਰ ਪਹੁੰਚਦਾ ਨਹੀ ਪਹਿਲਾਂ ਹੀ ਬੰਦ ਕਰ ਦਿੰਦੇ ਹਨ।
ਗਰਮੀ ਦਾ ਮੌਸਮ ਸ਼ੂਰੂ ਹੋ ਗਿਆ ਹੈ ਜਿਸ ਕਾਰਨ ਵਾਰਡ ਵਾਸੀ ਪੀਣ ਵਾਲੇ ਪਾਣੀ ਨੂੰ ਲੈ ਕੇ ਭਾਰੀ ਪ੍ਰੇਸ਼ਾਨ ਹਨ, ਉਹਨਾਂ ਕਿਹਾ ਕਿ ਜੇਕਰ ਜਲਦੀ ਪਾਣੀ ਦਾ ਹੱਲ ਨਾ ਕੀਤਾ ਤਾਂ ਉਹ ਵਾਟਰ ਸਪਲਾਈ ਦਫਤਰ ਮੂਹਰੇ ਪੱਕਾ ਧਰਨਾ ਦੇਣਗੇ। ਇਸ ਸੰਬੰਧੀ ਵਾਟਰ ਸਪਲਾਈ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸ਼ਹਿਰ ਦਾ ਮੇਨ ਵਾਟਰ ਵਰਕਸ ਨਹਿਰੀ ਪਾਣੀ ਨਾਲ ਜੁੜਿਆ ਹੋਇਆ ਹੈ ਨਹਿਰ ਦੀ ਬੰਦੀ ਕਾਰਨ ਉਧਰੋਂ ਪਾਣੀ ਨਹੀ ਆ ਰਿਹਾ ਦੂਜਾ ਵਾਟਰ ਵਰਕਸ ਜੋ ਕਿ ਧਰਤੀ ਹੇਠਲੇ ਪਾਣੀ ਨਾਲ ਜੁੜਿਆ ਹੈ ਉਸ ਵਿਚ ਇਕ ਹੀ ਬੋਰ ਹੈ ਜੋ ਕਿ ਸ਼ਹਿਰ ਅੰਦਰ ਪਾਣੀ ਦੀ ਪੂਰਤੀ ਨਹੀਂ ਕਰ ਸਕਦਾ ਸਾਡੇ ਕੋਲ ਇਕ ਹੋਰ ਨਵੇਂ ਬੋਰ ਲਈ ਸਰਕਾਰ ਵੱਲੋਂ ਗ੍ਰਾਂਟ ਆਈ ਹੋਈ ਹੈ ਪਰ ਮਹਿਕਮਾ ਨਗਰ ਪੰਚਾਇਤ ਸਾਨੂੰ ਬੋਰ ਲਈ ਕੋਈ ਜਗਹ ਉਪਲੱਬਧ ਨਹੀਂ ਕਰਵਾ ਰਿਹਾ ਜਿਸ ਕਾਰਨ ਨਵਾਂ ਬੋਰ ਲਾਉਣ ਵਿਚ ਦਿੱਕਤ ਪੇਸ਼ ਆ ਰਹੀ ਹੈ ।
ਇਸ ਸੰਬੰਧੀ ਜਦੋ ਕਾਰਜ ਸਾਧਕ ਅਫ਼ਸਰ ਸਰਦੂਲਗੜ੍ਹ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਵੱਲੋ ਪੈਂਤੀ ਲੱਖ ਰੁਪਏ ਦੀ ਗ੍ਰਾਂਟ ਮਹਿਕਮੇ ਨੂੰ ਜਾਰੀ ਕਰ ਦਿੱਤੀ ਗਈ ਹੈ ਪਰ ਬੋਰ ਲਾਉਣ ਲਈ ਸਹੀ ਜਗਹ ਨਾ ਮਿਲਣ ਕਾਰਨ ਦਿੱਕਤ ਆ ਰਹੀ ਹੈ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿਤਾ ਜਾਵੇਗਾ। ਇਸ ਮੋਕੇ ਰੇਖਾ ਵਿਜ, ਆਸ਼ਾ ਰਾਣੀ, ਨੀਲਮ ਰਾਣੀ ,ਰਾਧਾ ਦੇਵੀ, ਗੁਰਪ੍ਰੀਤ ਕੌਰ, ਲਵਲੀ ਅਰੌੜਾ, ਸ਼ੰਕਰ ਲਾਲ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
1495400cookie-checkਪਿੱਛਲੇ ਕਈ ਦਿਨਾਂ ਤੋਂ ਟੂਟੀਆਂ ਵਿੱਚ ਪਾਣੀ ਨਾ ਆਉਣ ਕਾਰਨ ਵਾਰਡ ਵਾਸੀ ਪ੍ਰੇਸ਼ਾਨ