December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਸਤੰਬਰ (ਪ੍ਰਦੀਪ ਸ਼ਰਮਾ): ਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਦੇ ਸੱਦੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਦਿਨ ਰਾਤ ਦਾ ਅੱਜ ਸੱਤਵੇਂ ਦਿਨ ਰੇਲ ਗੱਡੀਆਂ ਦਾ ਚੱਕਾ ਜਾਮ ਕਰਨ ਤੋਂ ਬਾਅਦ ਆਖਿਰਕਾਰ ਰੇਲਵੇ ਵਿਭਾਗ ਲੋਕਾ ਦੇ ਸੰਘਰਸ਼ ਅੱਗੇ ਝੁਕਣਾ ਪਿਆ। ਭਾਵੇਂ ਬੀਤੇ ਕੱਲ੍ਹ ਤੋਂ ਐਸ.ਐਸ.ਪੀ ਤੇ ਡੀ.ਸੀ ਬਠਿੰਡਾ ਵੱਲੋਂ ਮੀਟਿੰਗ ਕੀਤੀ ਪਰ ਉਹ ਵੀ ਬੇਸਿੱਟਾ ਰਹੀ ਤੇ ਸ਼ਾਮ ਸਮੇਂ ਰੇਲਵੇ ਵਿਭਾਗ ਵੱਲੋਂ ਮੀਟਿੰਗ ਕੀਤੀ ਗਈ ਉਹ ਵੀ ਮੀਟਿੰਗ ਬੇਸਿੱਟਾ ਰਹੀ।
ਪ੍ਰਸ਼ਾਸਨ ਨੇ ਚਾਰ ਪੈਸੰਜਰ ਗੱਡੀਆਂ ਰੋਕਣ ਦਾ ਫੈਸਲਾ ਲਿਆ- ਆਗੂ
ਅੱਜ ਸਵੇਰੇ ਤੋਂ ਤਹਿਸੀਲਦਾਰ ਫੂਲ ਤੇ ਰੇਲਵੇ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਲੋਂ ਮੀਟਿੰਗਾਂ ਸਿਲਸਿਲਾ ਜਾਰੀ ਸੀ ਪਰ ਕੋਈ ਗੱਲ ਨਤੀਜੇ ਤੇ ਨਹੀਂ ਪਹੁੰਚ ਰਹੀ ਤਾਂ ਆਖਰ ਸੰਘਰਸ਼ ਕਮੇਟੀ ਵੱਲੋਂ ਤਹਿ ਕੀਤੇ ਪ੍ਰੋਗਰਾਮ ਅਨੁਸਾਰ 12 ਵਜੇ ਰੇਲਵੇ ਟਰੇਕ ਜਾਮ ਕਰ ਦਿੱਤਾ। ਉਸ ਤੋਂ ਬਾਅਦ ਮੀਟਿੰਗਾਂ ਸਿਲਸਿਲਾ ਜਾਰੀ ਰਿਹਾ ਤੇ ਆਖਰ ਰੇਲਵੇ ਵਿਭਾਗ ਝੁਕਣ ਲਈ ਮਜਬੂਰ ਹੋਣਾ ਪਿਆ ਜਿਸ ਤਹਿਤ ਚਾਰ ਪੈਸੰਜਰ ਗੱਡੀਆਂ ਰੋਕਣ ਦਾ ਫੈਸਲਾ ਲੈਣਾ ਪਿਆ ਜਿਸ ਤੇ ਸੰਘਰਸ਼ ਕਮੇਟੀ ਵੱਲੋਂ ਸਹਿਮਤੀ ਪ੍ਰਗਟ ਕੀਤੀ ਤੇ ਮੋਰਚਾ ਰੇਲਵੇ ਟਰੈਕ ਤੋਂ ਪਾਸੇ ਕੀਤਾ ਗਿਆ।
ਰੇਲਵੇ ਵਿਭਾਗ ਇੱਕ ਮਹੀਨੇ ਸਮਾਂ ਲਿਆ ਗਿਆ ਸੰਘਰਸ਼ ਕਮੇਟੀ ਵੱਲੋਂ ਇੱਕ ਸਾਈਡ ਤੇ ਲਗਾਤਾਰ ਮੋਰਚਾ ਜਾਰੀ ਰੱਖਣ ਐਲਾਨ ਕੀਤਾ ਗਿਆ। ਅੱਜ ਦੇ ਮੋਰਚੇ ਵਿਚ ਵੱਖ-ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਡਕੌਂਦਾ, ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਸ਼ਾਮਲ ਹੋਏ। ਜਿਸ ਵਿੱਚ ਗੁਰਮੀਤ ਸਿੰਘ ਰਾਮਪੁਰਾ,ਸਗਨਦੀਪ ਜਿਉਦ, ਜ਼ੋਰਾਂ ਸਿੰਘ ਨਸਰਾਲੀ, ਸਰਬਜੀਤ ਸਿੰਘ ਭੁੱਲਰ, ਸੁਖਦੇਵ ਸਿੰਘ ਸਰਪੰਚ, ਬੇਅੰਤ ਸਿੰਘ, ਬਲਵਿੰਦਰ ਸਿੰਘ ਫੌਜੀ, ਨਿੱਕਾ ਸਿੰਘ, ਗੁਰਪ੍ਰੀਤ ਸਿੰਘ, ਗੋਦੀ ਸਿੰਘ, ਲਾਭ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ।
 For any kind of News and advertisment contact us on 980-345-0601
127380cookie-checkਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਅੱਗੇ ਰੇਲਵੇ ਵਿਭਾਗ ਝੁਕਿਆ
error: Content is protected !!