December 9, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 26 ਮਈ, (ਪ੍ਰਦੀਪ ਸ਼ਰਮਾ):ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਰਾਮਪੁਰਾ ਸ਼ਹਿਰ ਵਿਖੇ ਲਾਇਆ ਜਾਂਦਾ ਰੌਜ਼ਾਨਾ ਲੋਕ ਦਰਬਾਰ ਜਿਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਉੱਥੇ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀਆਂ ਦੇ ਇਸ ਲੋਕ ਦਰਬਾਰ ਨੇ ਮੂੰਹ ਸੀਅ ਦਿੱਤੇ ਹਨ ਕਿਉਂਕਿ ਚੋਣਾਂ ਤੋਂ ਪਹਿਲਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਖਿਲਾਫ ਇਹ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਕਿ ਜੇ ਹਲਕੇ ਦੇ ਲੋਕਾ ਨੇ ਆਮ ਆਦਮੀ ਪਾਰਟੀ ਦੇ ਬਲਕਾਰ ਸਿੱਧੂ ਨੂੰ ਵੋਟਾਂ ਪਾਈਆਂ ਤਾਂ ਇਸ ਨੇ ਜਿੱਤਣ ਤੋਂ ਬਾਅਦ ਹਲਕੇ ਵਿੱਚ ਨਹੀਂ ਵੜਨਾ ਤੇ ਮੁਹਾਲੀ ਜਾਂ ਚੰਡੀਗੜ੍ਹ ਰਹਿਣ ਲੱਗ ਜਾਣਾ ਹੁਣ ਵਿਰੋਧੀਆਂ ਦੀਆਂ ਸਭ ਕਿਆਸਅਰਾਈਆਂ ਦੇ ਉਲਟ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਹਲਕਾ ਰਾਮਪੁਰਾ ਫੂਲ ਦੇ ਅਜਿਹੇ ਇਕਲੌਤੇ ਵਿਧਾਇਕ ਹਨ ਜਿਹੜੇ ਜਿੱਤਣ ਤੋਂ ਬਾਅਦ ਲਗਾਤਾਰ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੇ ਹਨ ਇਸ ਤੋਂ ਪਹਿਲਾਂ ਕਦੇ ਵੀ ਅਕਾਲੀ ਜਾਂ ਕਾਂਗਰਸ ਦੇ ਹਲਕਾ ਵਿਧਾਇਕ ਨੇ ਅਜਿਹਾ ਨਹੀਂ ਕੀਤਾ ।
ਭ੍ਰਿਸ਼ਟਾਚਾਰ ਦਾ ਕਾਲ ਬਣੇਗੀ ਆਪ ਸਰਕਾਰ, ਸਮਾਜ਼ ‘ਚ ਫੈਲੀ ਹਰ ਮਾੜੀ ਪਿਰਤ ਨੂੰ ਖਤਮ ਕਰਾਂਗੇ : ਵਿਧਾਇਕ ਬਲਕਾਰ ਸਿੱਧੂ
ਵਿਧਾਇਕ ਬਲਕਾਰ ਸਿੱਧੂ ਵੱਲੋਂ ਲਗਾਏ ਜਾਂਦੇ ਲੋਕ ਦਰਬਾਰ ਵਿੱਚ ਰੋਜ਼ਾਨਾ ਸੈਂਕੜੇ ਲੋਕ ਆਪਣੀਆਂ ਸਮੱਸਿਆਵਾਂ ਲੈਕੇ ਆਉਂਦੇ ਹਨ ਤੇ ਖੁਸ਼ੀ ਖੁਸ਼ੀ ਕੰਮ ਕਰਵਾਕੇ ਆਪਣੇ ਘਰ ਜਾਂਦੇ ਹਨ। ਆਪ ਦੇ ਲੋਕ ਦਰਬਾਰ ਵਿਚ ਆਏ ਬਹੁਤ ਸਾਰੇ ਲੋਕਾਂ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰਾਮਪੁਰਾ ਫੂਲ ਨੂੰ ਪਹਿਲੀ ਵਾਰ ਬਲਕਾਰ ਸਿੱਧੂ ਵਰਗਾ ਵਿਧਾਇਕ ਮਿਲਿਆ ਜਿਸ ਨੂੰ ਲੋਕ ਬਿਨਾਂ ਕਿਸੇ ਹੀਲ ਹੁੱਜਤ ਦੇ ਮਿਲ ਸਕਦੇ ਹਨ। ਲੋਕ ਦਰਬਾਰ ਵਿਚ ਆਏ ਲੋਕਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਜਿੱਤਣ ਤੋਂ ਬਾਅਦ ਮਿਲ਼ਣਾ ਔਖਾ ਹੋ ਜਾਂਦਾ ਸੀ ਤੇ ਉਹਨਾਂ ਨੇ ਲੋਕ ਦਰਬਾਰ ਤਾਂ ਕੀ ਲਾਉਣਾ ਸੀ ਸਗੋਂ ਦੋਵੇਂ ਮੰਤਰੀ ਲੋਕਾਂ ਦੇ ਫੋਨ ਤੱਕ ਚੁੱਕਣਾ ਮੁਨਾਸਿਬ ਨਹੀਂ ਸੀ ਸਮਝਦੇ।
ਆਪ ਸਰਕਾਰ ਨੇ ਜੋ ਕੰਮ 66 ਦਿਨਾਂ ਵਿੱਚ ਕੀਤੇ, ਉਹ ਦੂਸਰੀਆਂ ਸਰਕਾਰਾਂ 66 ਸਾਲਾਂ ‘ਚ ਨਹੀਂ ਕਰ ਸਕੀਆਂ: ਵਿਧਾਇਕ ਬਲਕਾਰ ਸਿੱਧੂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ਼ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਅਜਿਹੀ ਇਤਿਹਾਸਕ ਸਰਕਾਰ ਬਣੀ ਹੈ ਜਿਸ ਨੇ ਪੰਜਾਬ ਦੇ ਇਤਿਹਾਸ ਵਿੱਚ ਨਵੇਂ ਤੇ ਇਤਿਹਾਸਕ ਪੈਂਤੜਿਆਂ ਕਾਰਨ ਦੁਨੀਆਂ ਭਰ ਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਨਵੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 100 ਸਾਲ ਪੁਰਾਣੇ ਅਕਾਲੀ ਦਲ ਤੇ ਨੈਸ਼ਨਲ ਪੱਧਰ ਦੀ ਕਾਂਗਰਸ ਪਾਰਟੀ ਨੂੰ ਧੂੜ ਚਟਾ ਕੇ ਪਹਿਲੀ ਵਾਰ 92 ਵਿਧਾਇਕ ਪੰਜਾਬ ਵਿਧਾਨ ਸਭਾ ਨੂੰ ਦਿੱਤੇ ਤੇ ਆਪ ਸਰਕਾਰ ਦੇ ਇਮਾਨਦਾਰ ਅਤੇ ਜ਼ਮੀਨੀ ਪੱਧਰ ਤੋਂ ਲੋਕਾਂ ਨਾਲ ਜੁੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ਼ 66 ਦਿਨਾਂ ਵਿੱਚ ਉਹ ਇਤਿਹਾਸਕ ਫੈਸਲੇ ਕੀਤੇ ਜਿੰਨਾ ਨੂੰ ਪਿਛਲੀਆਂ ਸਰਕਾਰਾਂ 66 ਸਾਲਾਂ ਵਿਚ ਨਹੀਂ ਕਰ ਸਕੀਆਂ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦਾ ਕਾਲ ਬਣੇਗੀ ਪੰਜਾਬ ਵਿੱਚੋ ਮੁਕੰਮਲ ਤੌਰ ਤੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਫੈਲੀ ਹਰ ਮਾੜੀ ਪਿਰਤ ਨੂੰ ਖ਼ਤਮ ਕਰਨਾ ਸਾਡੀ ਸਰਕਾਰ ਦਾ ਮੁੱਖ ਟੀਚਾ ਤੇ ਜਿਹੜੇ ਵਾਅਦੇ ਚੋਣਾਂ ਦੌਰਾਨ ਕੀਤੇ ਗਏ ਸਨ ਉਹਨਾਂ ਨੂੰ ਪਰਤ ਦਰ ਪਰਤ ਪੂਰਾ ਕੀਤਾ ਜਾਵੇਗਾ।

 

#For any kind of News and advertisement contact us on 980-345-0601 
119770cookie-checkਆਪ ਦੇ ਲੱਗਦੇ ਲੋਕ ਦਰਬਾਰ ਨੇ, ਵਿਰੋਧੀਆਂ ਦੇ ਮੂੰਹ ਸੀਤੇ
error: Content is protected !!