ਚੜ੍ਹਤ ਪੰਜਾਬ ਦੀ
ਲਾਡੋਵਾਲ, 17 ਅਗਸਤ ( ਸਤ ਪਾਲ ਸੋਨੀ ): ਜਨ ਸੈਕਸ਼ਨ ਸੰਸਥਾਨ ਵਲੋਂ ਬਹਾਦਰਕੇ ਰੋੜ ਸਥਿਤ ਭਾਰਤੀ ਕਲੋਨੀ ਵਿਖੇ ਚਲਾਏ ਜਾ ਰਹੇ ਬਿਊਟੀ ਪਾਰਲਰ ਦੀਆਂ ਲਕੜੀਆਂ ਵਲੋਂ ਤੀਆਂ ਦਾ ਤਿਉਹਾਰ ਅਤੇ ਅਜਾਦੀ ਦਿਵਸ ਮਨਾਇਆ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਟੀਚਰ ਮਨਦੀਪ ਕੌਰ ਨੇ ਦਸਿਆ ਕਿ ਇਸ ਬਿਊਟੀ ਪਾਰਲਰ ਸੈਂਟਰ ਵਿਚ ਕਰੀਬ 30 ਲੜਕੀਆਂ ਸਿਖਲਾਈ ਲੈ ਰਹੀਆਂ ਹਨ,ਜਿਨ੍ਹਾਂ ਨੇ ਅੱਜ ਤੀਆਂ ਦਾ ਤਿਉਹਾਰ ਅਤੇ ਦੇਸ਼ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਂਦਿਆਂ ਪੀਂਘ ਦੇ ਝੂਟੇ ਲਏ,ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਅਤੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਗਿੱਧਾ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਸਿਖਿਆਰਥੀ ਲੜਕੀਆਂ ਨੇ ਕਿਹਾ ਕਿ ਸਾਨੂੰ ਆਪਣੀ ਪੇਂਡੂ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਅਜਿਹੇ ਖੁਸ਼ੀ ਦੇ ਪ੍ਰੋਗਰਾਮਾਂ ਦੇ ਆਯੋਜਨ ਹੁੰਦੇ ਰਹਿਣੇ ਚਾਹੀਦੇ ਹਨ,ਤਾਂ ਜੋ ਆਪਣੇ ਵਿਰਸੇ ਨਾਲ ਜੁੜ ਕੇ ਨਵੀਂ ਪੀੜ੍ਹੀ ਆਪਣੇ ਗਿਆਨ ਵਿਚ ਵਾਧਾ ਕਰ ਸਕੇ।ਇਸ ਮੌਕੇ ਸੁਮਨ ਪ੍ਰੀਤ,ਗੁਰਪ੍ਰੀਤ ਕੌਰ ਪਿੰਕੀ,ਹਰਵਿੰਦਰ ਕੌਰ,ਮਨਦੀਪ ਕੌਰ,ਸੀਮਾ ਰਾਣੀ,ਨੇਹਾ,ਗੁਰਦੀਪ ਕੌਰ,ਪ੍ਰੀਆ,ਵੰਦਨਾਂ,ਪ੍ਰਿੰਕਲ, ਮੋਨਿਕਾ,ਸੀਮਤਾ,ਅਲ਼ੀਸ਼ਾ,ਨੈਣਾ,ਨੈਂਸੀ, ਹਰਦੀਪ,ਪ੍ਰੀਤੀ,ਸਿਮਰਨਪ੍ਰੀਤ, ਕੌਰ,ਸਿਮਰਨ,ਅਨੀਤਾ,ਮੁਨੀਸ਼ਾ,ਊਸ਼ਾ,ਗੁਰਵਿੰਦਰਕੌਰ,ਮਮਤਾ,ਪਲਿਕ ,ਅਮਨਦੀਪ,ਨੀਸ਼ਾ,ਰੇਖਾ,ਸਰਬਜੀਤ ਕੌਰ,ਰੇਖਾ ਆਦਿ ਵੀ ਹਾਜ਼ਰ ਸਨ।
#For any kind of News and advertisment contact us on 980-345-0601
1257900cookie-checkਲੜਕੀਆਂ ਦੇ ਸੈਂਟਰ ‘ਚ ਮਨਾਇਆ ਤੀਆਂ ਦਾ ਤਿਉਹਾਰ ਅਤੇ ਆਜ਼ਾਦੀ ਦਿਵਸ