December 6, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,(ਪ੍ਰਦੀਪ ਸ਼ਰਮਾ) : ਦਸਮੇਸ਼ ਟਰੈਕਟਰ ਟਰਾਲੀ ਯੂਨੀਅਨ ਰਾਮਪੁਰਾ ਫੂਲ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਜਸਵਿੰਦਰ ਸਿੰਘ ਨੰਬਰਦਾਰ ਨੂੰ ਸਰਬਸੰਮਤੀ ਨਾਲ ਪ੍ਧਾਨ ਨਿਯੁਕਤ ਕੀਤਾ ਗਿਆ ਅਤੇ ਅਮਰਿੰਦਰ ਸਿੱਧੂ ਮਹਿਰਾਜ ਨੂੰ ਮੀਤ ਪ੍ਰਧਾਨ ਮੈਬਰ ਦਲਜੀਤ ਸਿੰਘ, ਵੀਰਪਾਲ ਸਿੰਘ, ਜਗਸੀਰ ਸਿੰਘ ਫੂਲ, ਵੀਰ ਸਿੰਘ ਮੰਡੀ ਕਲਾਂ, ਤਰਸੇਮ ਸਿੰਘ ਰਾਮਪੁਰਾ, ਸ਼ੀਰਾ ਫੂਲ, ਰਾਜੂ ਸਿੰਘ ਮਹਿਰਾਜ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ । ਇਹ ਚੋਣ ਜੋਧਾ ਸਿੰਘ ਮਹਿਰਾਜ ਦੀ ਯੋਗ ਅਗਵਾਈ ਹੇਠ ਕੀਤੀ ਗਈ ।
ਮੁਨਸ਼ੀ ਅਲਵੇਲ ਸਿੰਘ ਨੇ ਨਾਮ ਅਨਾਊਂਸਮੈਂਟ ਕੀਤਾ ਤਾਂ ਸਾਰੇ ਉਪਰੇਟਰਜ ਨੇ ਸਹਿਮਤੀ ਜਤਾਉਂਦੇ ਹੋਏ ਚੁਣੇ ਹੋਏ ਪ੍ਰਧਾਨ ਤੇ ਮੈਬਰਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ।ਜੋਧਾ ਸਿੰਘ ਮਹਿਰਾਜ ਨੇ ਨਵੇਂ ਚੁਣੇ ਗਏ ਪ੍ਰਧਾਨ ਤੇ ਮੈਬਰਾਂ  ਨੂੰ  ਵਧਾਈ ਦਿੱਤੀ ਤੇ ਕਿਸੇ ਵੀ ਤਰ੍ਹਾਂ ਦੀਆਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਸਾਰੀ ਯੂਨੀਅਨ ਇਕਜੁਟਤਾ ਦਿਖਾਵੇ ਤਾਂ ਜੋ ਯੂਨੀਅਨ ਤੋ ਬਾਹਰ ਦੀਆਂ ਟਰਾਲੀਆਂ ਵਾਲੇ ਮਾਲ ਨੂੰ ਚੁੱਕਣ ਦੀ ਕੋਈ ਹਿੰਮਤ ਨਾ ਕਰੇ ਜੋ ਵੀ ਮਾਲ ਢੋਹਣ ਲਈ ਹੈ ਉਹ ਬੁਕਿੰਗ ਕਰਕੇ ਹੀ ਚੁਕਿਆ ਜਾਵੇ ।
ਜੋਧਾ ਸਿੰਘ ਮਹਿਰਾਜ ਨੇ ਦੱਸਿਆ ਕਿ ਇਹ ਚੋਣ ਇਮਾਨਦਾਰੀ ਨਾਲ ਕੀਤੀ ਗਈ ਹੈ ਅੱਜ ਤੋ ਕੋਈ ਪਰਚੀ ਸਿਸਟਮ ਨਹੀਂ ਚੱਲੇਗਾ ਜੋ ਪਿਛਲੀਆਂ ਸਰਕਾਰਾਂ ਵੇਲੇ ਹੇਰਾਫੇਰੀ ਕਰਕੇ ਬਾਹਰਲੇ ਟਰੈਕਟਰ ਟਰਾਲੀਆਂ ਭਰ ਦਿਤੇ ਜਾਂਦੇ ਸੀ ਉਨ੍ਹਾਂ ਨੂੰ ਸਖਤੀ ਨਾਲ ਬੰਦ ਕੀਤਾ ਜਾਵੇਗਾ । ਉਨ੍ਹਾਂ ਵੱਲੋਂ ਕਿਹਾ ਗਿਆ ਕੋਈ ਵੀ ਠੇਕੇਦਾਰ,ਪੁਲਿਸ ਮੁਲਾਜਮ ਜਾ ਕੋਈ ਅਫਸਰ ਟਰੈਕਟਰ ਯੂਨੀਅਨ ਪੈਸਾ,ਫੰਡ ਜਾ ਪਰਚੀ ਕੱਟਣਗੇ ਤਾ ਉਹ ਬਖਸ਼ੇ ਨਹੀਂ ਜਾਣਗੇ । ਨਵੇਂ ਚੁਣੇ ਗਏ ਪ੍ਰਧਾਨ ਜਸਵਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜੁੰਮੇਵਾਰੀ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ । ਇਸ ਮੌਕੇ  ਰਵਿੰਦਰ ਸਿੰਘ ਨਿੱਕਾ, ਬਾਵਾ ਇੰਦਰ ਪ੍ਰਧਾਨ ਪ੍ਰਾਪਰਟੀ ਐਸੋਸੀਏਸ਼ਨ,ਮੁਨਸ਼ੀ ਅਲਵੇਲ ਸਿੰਘ, ਲਾਲ ਸਿੰਘ ਆਦਿ ਹਾਜ਼ਿਰ ਸਨ ।
#For any kind of News and advertisment contact us on 980-345-0601
125820cookie-check  ਜਸਵਿੰਦਰ ਸਿੰਘ ਨੰਬਰਦਾਰ ਨੂੰ ਸਰਬਸੰਮਤੀ ਨਾਲ ਪ੍ਧਾਨ ਨਿਯੁਕਤ ਕੀਤਾ ਗਿਆ
error: Content is protected !!