ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ, 14 ਮਾਰਚ (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਹਿਬ ਜਾਣ ਤੋ ਪਹਿਲਾਂ ਹਲਕਾ ਰਾਮਪੁਰਾ ਫੂਲ ਦੇ ਵਾਸੀਆ ਅਤੇ ਪੁਲੀਸ ਪ੍ਰਸਾਸਨ ਨੂੰ ਫੇਰ ਕਿਹਾ ਹਲਕਾ ਰਾਮਪੁਰਾ ਫੂਲ ਨੂੰ ਜਲਦੀ ਤੋ ਜਲਦੀ ਨਸ਼ਾ ਮੁਕਤ ਕਰਨ ਲਈ ਸਹਿਯੋਗ ਦਿੱਤਾ ਜਾਵੇ।
ਨਸੇ ਦਾ ਕੋਈ ਵੀ ਤਸ਼ਕਰ ਬਖਸਿਆ ਨਹੀ ਜਾਵੇਗਾ, ਭਾਵੇ ਮੇਰਾ ਕਰੀਬੀ ਹੀ ਕਿਓ ਨਾ ਹੋਵੈ :ਬਲਕਾਰ ਸਿੰਘ ਸਿੱਧੂ
ਉਹਨਾਂ ਬੀਤੇ ਦਿਨ ਹਲਕੇ ਦੇ ਸਬੰਧਤ ਪੁਲੀਸ ਥਾਣਿਆਂ ਦੇ ਮੁੱਖੀਆ ਨੂੰ ਸੱਦ ਕਿ ਕਿਹਾ ਸੀ ਕਿ ਨਸਾ ਤਸਕਰਾਂ ਤੇ ਜਰਾਇਮ ਪੇਸਾ ਵਿਆਕਤੀਆਂ ਚੋਰੀਆਂ ਤੇ ਡਕੈਤੀਆਂ ਕਰਨ ਵਾਲਿਆ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਜਿਸ ਦਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਚੋਰ, ਲੁਟੇਰੇ ਛਿਪਤ ਹੋ ਗਏ ਉੱਥੇ ਚਿੱਟਾ ਵੇਚਣ ਵਾਲੇ ਤੇ ਹੋਰ ਨਸ਼ੇ ਦੇ ਤਸਕਰ ਹਲਕਾ ਛੱਡਣ ਦੀਆਂ ਤਿਆਰੀਆਂ ਕਰਨ ਲੱਗੇ। ਇਸ ਮੌਕੇ ਆਪ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿ ਜੋ ਕਿਹਾ ਉਹ ਕਰਕੇ ਵਿਖਾਵਾਗੇ ਅਸੀ ਕਿਸੇ ਵੀ ਨਸਾ ਤਸ਼ਕਰ ਨੂੰ ਛੱਡਾਗੇ ਨਹੀ ਉਹ ਸਾਡਾ ਭਾਵੇ ਕਰੀਬੀ ਹੀ ਕਿਓ ਨਾ ਹੋਵੇ ਉਸ ਦੀ ਇਸ ਮਾਮਲੇ ਵਿੱਚ ਕੋਈ ਸੁਣਵਾਈ ਨਹੀ ਹੋਵੇਗੀ। ਉਹ ਸਿੱਧਾ ਜੇਲ੍ਹ ਜਾਵੇਗਾ ਹੀ ਜਾਵੇਗਾ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਪੁਲੀਸ ਵਾਲੇ ਚੋਰ ਜਾ ਨਸਾ ਤਸਕਰ ਨੂੰ ਫੜਦੇ ਮਗਰੋ ਸੀ ਛੁਡਾਉਣ ਲਈ ਸਾਡੇ ਸਾਬਕਾ ਮੰਤਰੀਆਂ ਮਲੂਕਾ ਜਾਂ ਕਾਂਗੜ ਦਾ ਫੋਨ ਪਹਿਲਾਂ ਆ ਜਾਂਦਾ ਸੀ। ਹੁਣ ਅਜਿਹਾ ਨਹੀ ਹੋਵੇਗਾ ਮੈ ਲੋਕਾਂ ਦਾ ਸੇਵਾਦਾਰ ਹਾਂ ‘ਤੇ ਸੇਵਾਦਾਰ ਬਣਕੇ ਹੀ ਹਲਕੇ ਵਿੱਚ ਵਿੱਚਰਾਗਾ।ਕਿਸੇ ਵੀ ਨਸਾਂ ਤਸਕਰ ,ਚੋਰੀ, ਡਕੈਤੀ ਜਾਂ ਝਪਟਮਾਰ ਨੂੰ ਸਿਆਸੀ ਸਹਿ ਨਹੀ ਮਿਲੇਗੀ । ਆਮ ਆਦਮੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਜਾਂ ਵਰਕਰ ਅਜਿਹੇ ਸਮਾਜ ਵਿਰੋਧੀ ਕਿਸੇ ਵੀ ਵਿਆਕਤੀ ਦੀ ਸਿਫਾਰਸ਼ ਨਾ ਕਰਨ ਆਵੇ ਪੁਲੀਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਿੱਤਾ ਜਾਵੇਗਾ । ਜੇਕਰ ਕੋਈ ਪੁਲੀਸ ਅਧਿਕਾਰੀ ਜਾਂ ਮੁਲਾਜ਼ਮ ਅਜਿਹੇ ਤੱਤਾਂ ਨੂੰ ਢਿੱਲ ਦਿੰਦਾ ਫੜਿਆ ਗਿਆ ਉਸ ਵਿਰੁੱਧ ਸਖਤ ਐਕਸਨ ਲਿਆ ਜਾਵੇਗਾ।
1098020cookie-checkਨਸ਼ੇ ਦੇ ਤਸਕਰਾਂ ਨੂੰ ਪਈਆ ਭਾਜੜਾਂ, ਹਲਕਾ ਛੱਡ ਕੇ ਭੱਜਣ ਲੱਗੇ