ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਜੁਲਾਈ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ,ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੇ ਗਲੀਆਂ ਪੱਕੀਆਂ ਕਰਨ ਦੇ ਹੋ ਰਹੇ ਵਿਕਾਸ ਕਾਰਜਾਂ ਤੋਂ ਸ਼ਹਿਰ ਵਾਸੀ ਬਾਗ਼ੋਂ ਬਾਗ਼ ਹਨ। ਸ਼ਦਰ ਬਜ਼ਾਰ ਰਾਮਪੁਰਾ ਦੇ ਸਮੂਹ ਵਪਾਰੀਆਂ ‘ਤੇ ਦੁਕਾਨਦਾਰਾਂ ਨੇ ਇਕੱਠੇ ਹੋਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਖ਼ਾਸ ਕਰਕੇ ਸ਼ਦਰ ਬਜ਼ਾਰ ਦੇ ਸਮੂਹ ਦੁਕਾਨਦਾਰ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਤੋਂ ਬਹੁਤ ਦੁਖੀ ਸਨ ਤੇ ਹਮੇਸ਼ਾ ਹੀ ਬਰਸਾਤਾਂ ਦੇ ਸਮੇਂ ਮੀਂਹ ਦੇ ਪਾਣੀ ਨਾਲ ਸ਼ਦਰ ਬਜ਼ਾਰ ਪਾਣੀ ਵਿੱਚ ਡੁੱਬ ਜਾਂਦਾ ਸੀ।
ਪਾਣੀ ਰਿਚਾਰਜ ਵਾਲੇ ਬੋਰਾ ਕਾਰਨ ਸਦਰ ਬਜ਼ਾਰ ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਹੱਲ ਹੋਇਆਂ
ਇਸ ਸਮੱਸਿਆ ਦੇ ਹੱਲ ਲਈ ਉਹਨਾਂ ਨੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਬੇਨਤੀ ਕੀਤੀ ਸੀ ਕਿ ਬਰਸਾਤਾਂ ਤੋਂ ਪਹਿਲਾਂ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਇਸ ਤੇ ਤੁਰੰਤ ਅਮਲ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਪਾਣੀ ਰੀਚਾਰਜ਼ ਕਰਨ ਵਾਲੇ ਬੋਰ ਲਗਾਉਣ ਦਾ ਫੈਸਲਾ ਕੀਤਾ ਤੇ ਇਹਨਾਂ ਬੋਰਾ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਹੱਲ ਹੋ ਗਿਆ ਤੇ ਹੁਣ ਸ਼ਹਿਰ ਵਾਸੀ ਬਾਗੋਬਾਗ ਹਨ।
ਸ਼ਹਿਰ ਵਾਸੀਆਂ ਨੇ ਕੀਤਾ ਹਲਕਾ ਵਿਧਾਇਕ ਬਲਕਾਰ ਸਿੱਧੂ ਦਾ ਧੰਨਵਾਦ
ਉਹਨਾਂ ਇਕੱਠੇ ਹੋਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ। ਉਹਨਾਂ ਕਿਹਾ ਕਿ ਸ਼ਹਿਰ ਵਿਚ ਜਿੰਨੇ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਹੋਏ ਹਨ ਸ਼ਹਿਰ ਵਾਸੀ ਇਸ ਤੋਂ ਸੰਤੁਸ਼ਟ ਹਨ। ਪਰ ਕੁੱਝ ਸਿਆਸੀ ਵਿਰੋਧੀ ਪਾਰਟੀਆਂ ਜਾਣ ਬੁੱਝ ਕੇ ਝੂਠਾ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਜਿੰਨਾ ਤੋਂ ਹਲਕਾ ਵਾਸੀ ਭਲੀਭਾਂਤ ਜਾਣੂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਬਿੱਟੂ, ਲੇਖ ਰਾਜ, ਅਮਰਨਾਥ, ਹਰਸ਼ ਬਾਂਸਲ ਰਿੰਪੀ, ਸਤਪਾਲ, ਡਾ ਸੁਰਿੰਦਰ, ਸੁਰਿੰਦਰ ਕੁਮਾਰ, ਲਾਲਾ ਰਾਮ ਚੰਦਰ ਸਿੰਗਲਾ, ਪ੍ਰੇਮ ਕੁਮਾਰ ਪਿਛੋਂ, ਅਸ਼ੋਕ ਕੁਮਾਰ, ਨਵੀਨ ਸਿੰਗਲਾ, ਸੁਨੀਰ ਕੁਮਾਰ, ਸ਼ੈਂਕੀ ਸਿੰਗਲਾ, ਪਵਨ ਕੁਮਾਰ, ਪ੍ਰਵੀਨ ਕੁਮਾਰ ਤੇ ਸ਼ਦਰ ਬਜ਼ਾਰ ਦੇ ਸਮੂਹ ਦੁਕਾਨਦਾਰ ਹਾਜ਼ਰ ਸਨ।
#For any kind of News and advertisment contact us on 980-345-0601
1227200cookie-checkਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਤੋਂ ਸ਼ਹਿਰ ਵਾਸੀ ਬਾਗ਼ੋਂ ਬਾਗ ਲੰਮੇ ਸਮੇਂ ਬਾਅਦ ਸੀਵਰੇਜ ਦੀ ਸਮੱਸਿਆ ਹੱਲ ਹੋਈ