ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 15 ਫਰਵਰੀ (ਕੁਲਵਿੰਦਰ ਕੜਵਲ) : ਸ਼ਹਿਰ ਅੰਦਰ ਦੁਕਾਨਦਾਰਾਂ ਅਤੇ ਰੇੜ੍ਹੀ ਫੜੀ ਵਾਲਿਆ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਹਮੇਸ਼ਾ ਹੁੰਦੇ ਟ੍ਰੈਫਿਕ ਜਾਮ ਨੂੰ ਧਿਆਨ ਵਿਚ ਰੱਖ ਕੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਵੱਡਾ ਕਦਮ ਚੁੱਕਿਆ ਗਿਆ। ਐਸਡੀਐਮ ਸਰਦੂਲਗੜ੍ਹ ਅਤੇ ਨਗਰ ਪੰਚਾਇਤ ਪ੍ਰਸ਼ਾਸ਼ਕ ਪੂਨਮ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਕਾਰਜ ਸਾਧਕ ਅਧਿਕਾਰੀ ਬਿਪਨ ਕੁਮਾਰ ਅਤੇ ਨਗਰ ਪੰਚਾਇਤ ਦੇ ਜੇ ਈ ਸੁਰਿੰਦਰ ਕੁਮਾਰ ਵੱਲੋਂ ਆਪਣੀ ਪੂਰੀ ਟੀਮ ਨਾਲ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਸ਼ਹਿਰ ਦੇ ਹਸਪਤਾਲ ਰੋਡ, ਅਤੇ ਸਿਰਸਾ ਮਾਨਸਾ ਰੋਡ ਨੇੜੇ ਬੱਸ ਸਟੈਂਡ ਅਤੇ ਧੋਬੀ ਵਾਲੀ ਗਲੀ ਵਿਚ ਦੁਕਾਨਦਾਰਾਂ ਅਤੇ ਰੇੜ੍ਹੀ ਵਾਲਿਆਂ ਨੂੰ ਸਮਾਨ ਸੜਕ ‘ਤੇ ਰੱਖ ਕੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਗਿਆ। ਲੰਬੇ ਸਮੇਂ ਤੋਂ ਦੁਕਾਨਦਾਰਾਂ ਅਤੇ ਰੇੜ੍ਹੀ ਵਾਲਿਆ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਜੋ ਦੁਕਾਨਦਾਰਾਂ ਨੇ ਸਮਾਨ ਸੜਕ ਉਤੋਂ ਨਹੀਂ ਹਟਾਇਆ, ਉਨ੍ਹਾਂ ਦੇ ਸਮਾਨ ਨੂੰ ਪ੍ਰਸ਼ਾਸ਼ਨ ਵੱਲੋਂ ਟਰਾਲੀ ਵਿਚ ਲੱਦ ਕੇ ਕਬਜ਼ੇ ਵਿਚ ਕੀਤਾ ਗਿਆ।
ਇਸ ਮੁਹਿੰਮ ਨੂੰ ਵੇਖ ਕੇ ਦੁਕਾਨਦਾਰਾਂ ਵਿਚ ਹੜਕੰਪ ਮਚ ਗਿਆ। ਨਗਰ ਪੰਚਾਇਤ ਮੁਲਾਜ਼ਮ ਭੋਜ ਕੁਮਾਰ ਅਤੇ ਬੋਹੜ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਦੇ ਕਾਰਨ ਟ੍ਰੈਫਿਕ ਦੇ ਜਾਮ ਲੱਗਣ ਦੀਆਂ ਖਬਰਾਂ ਮਿਲ ਰਹੀਆਂ ਸਨ। ਇਸ ਕਰ ਕੇ ਐੱਸ ਡੀ ਐਮ ਸਰਦੂਲਗੜ੍ਹ ਵੱਲੋਂ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ ਗਏ, ਜਿਸ ਸਬੰਧ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਐੱਸ ਡੀ ਐਮ ਸਰਦੂਲਗੜ੍ਹ ਪੂਨਮ ਸਿੰਘ ਨੇ ਕਿਹਾ ਕਿ ਮੁੱਖ ਸੜਕ ਅਤੇ ਸ਼ਹਿਰ ਦੇ ਬਜ਼ਾਰਾਂ ਵਿਚ ਜਿੰਨਾਂ ਵੀ ਦੁਕਾਨਦਾਰਾਂ ਜਾ ਰੇੜ੍ਹੀ ਫੜੀ ਵਾਲਿਆ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਆਪ ਹੀ ਹਟਾ ਲੈਣ ਨਹੀਂ ਤਾਂ ਇੱਕ ਹਫਤੇ ਬਾਅਦ ਉਨ੍ਹਾਂ ਉਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਨਜਾਇਜ਼ ਕਬਜ਼ੇ ਹਟਾਏ ਜਾਣਗੇ ਅਤੇ ਜੁਰਮਾਨਾ ਵੀ ਕੀਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਦੇ ਮੁਲਾਜ਼ਮ ਮੋਹਿਤ ਕੁਮਾਰ, ਪਰਦੀਪ ਕੁਮਾਰ, ਵਿਨੋਦ ਕੁਮਾਰ, ਸਤਪਾਲ ਖੰਨਾ ਅਤੇ ਪਵਨਦੀਪ ਮੌਜੂਦ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1406410cookie-checkਨਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ : ਪੂਨਮ ਸਿੰਘ