September 14, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) :ਬੋਰਡ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਪਾਏ ਜਾ ਰਹੇ ਡਰ ਅਤੇ ਤਨਾਓ ਨੂੰ ਦੂਰ ਕਰਨ ਦੇ ਲਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲੋ ਬਾਹਰਵੀਂ ਦੀਆਂ ਵਿਦਿਆਰਥਣਾਂ ਦੇ ਲਈ ਇੱਕ ਸੇਮੀਨਾਰ ਕਰਵਾਇਆ ਗਿਆ । ਮੋਟੀਵੇਸ਼ਨਲ ਸਪੀਕਰ ਅਤੇ ਲਾਇਫ ਕੋਚ ਰੰਜੀਵ ਗੋਇਲ ਇਸ ਸੇਮੀਨਾਰ ਦੇ ਮੁੱਖ ਬੁਲਾਰੇ ਸਨ ।
ਸੈਮਿਨਾਰ ਦੀ ਸੁਰੂਆਤ ਕਰਦਿਆਂ ਰੰਜੀਵ ਗੋਇਲ ਨੇ ਕਿਹਾ ਕਿ ਫਾਇਨਲ ਪੇਪਰਾਂ ਨੂੰ ਲੈ ਕੇ ਜਿਆਦਾਤਰ ਬੱਚਿਆਂ ਵਿੱਚ ਤਨਾਓ ਅਤੇ ਡਰ ਦੇਖਣ ਨੂੰ ਮਿਲਦਾ ਹੈ ਜਿਸ ਦੇ ਮੁੱਖ ਲੱਛਣ ਹਨ ਲਗਾਤਰ ਸਿਰ ਦਰਦ, ਸਰੀਰ ਦਰਦ, ਭੁੱਖ ਨਾ ਲਗਣਾ, ਜਿੱਦੀ ਅਤੇ ਚਿੜਚਿੜਾ ਹੋ ਜਾਣਾ, ਕਿਸੇ ਨਾਲ ਗੱਲ ਨਾ ਕਰਨਾ, ਇਕੱਲਿਆ ਰਹਿਣਾ ਪਸੰਦ ਕਰਨਾ, ਚੱਕਰ ਆਉਣਾ, ਅਧਿਕ ਪਸੀਨਾ ਆਉਣਾ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੇਪਰਾਂ ਤੋ ਡਰਨ ਦੀ ਲੋੜ ਨਹੀ ਹੈ ਬਲਿਕ ਖੁਸ਼ ਹੋ ਕੇ ਤਿਓਹਾਰਾਂ ਦੀ ਤਰ੍ਹਾਂ ਇਨ੍ਹਾਂ ਵਿੱਚ ਭਾਗ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਜੇਕਰ ਬੱਚੇ ਸਕਾਰਾਤਮਕ ਸੋਚ ਰੱਖਦੇ ਹੋਏ ਉਜਵਲ ਭਵਿੱਖ ਦੀ ਉਮੀਦ ਨਾਲ ਸੱਚੇ ਦਿਲ ਤੋਂ ਤਿਆਰੀ ਕਰਨ ਤਾਂ ਸਫਲਤਾ ਜਰੂਰ ਮਿਲਦੀ ਹੈ ।
ਪੇਪਰਾਂ ਤੋਂ ਡਰਨ ਦੀ ਥਾਂ ਖੁਸ਼ ਹੋ ਕੇ ਤਿਓਹਾਰ ਦੀ ਤਰ੍ਹਾਂ ਲਵੋ ਭਾਗ
ਇਸ ਮੌਕੇ ਉਨ੍ਹਾਂ ਸਹੀ ਨੀਂਦ ਲੈਣ, ਪੋਸ਼ਿਟਕ ਖਾਣ ਪੀਣ, ਟਾਈਮ ਮੈਨੇਜਮੈਂਟ, ਮੈਡੀਟੇਸ਼ਨ, ਸਰੀਰਕ ਗਤੀਵਿਧੀਆਂ ਆਦਿ ਦਾ ਪੇਪਰਾਂ ਵਿੱਚ ਸਫਲਤਾ ਨਾਲ ਸਿੱਧਾ ਸਬੰਧ ਦੱਸਦੇ ਹੋਏ ਵਿਦਿਆਰਥੀਆਂ ਨੂੰ ਇਨ੍ਹਾਂ ਚੰਗੀਆਂ ਆਦਤਾਂ ਨੂੰ ਅਪਨਾਉਣ ਲਈ ਪੇ੍ਰਰਿਆ । ਸੈਮਿਨਾਰ ਦੋਰਾਨ ਉਨ੍ਹਾਂ ਤਨਾਓ ਦੂਰ ਕਰਨ ਦੇ ਲਈ ਅਨੇਕਾਂ ਉਪਯੋਗੀ ਟਿਪਸ ਦਿੰਦਿਆ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਲਗਾਤਾਰ ਕਈ ਘੰਟੇ ਪੜ੍ਹਾਈ ਕਰਨ ਦੀ ਥਾਂ ਤੇ 35-40 ਮਿੰਟ ਦੀ ਪੜ੍ਹਾਈ ਅਤੇ 5 ਮਿੰਟ ਦਾ ਬ੍ਰੇਕ ਲੈਣ ਦਾ ਤਰੀਕਾ ਅਪਨਾਉਣ ਨਾਲ ਪੜਿ੍ਹਆ ਹੋਇਆ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ । ਉਨ੍ਹਾਂ ਵਿਦਿਆਰਥਣਾਂ ਨੂੰ ਜਿੰਦਗੀ ਵਿੱਚ ਵੱਡੇ ਸੁਪਨੇ ਲੈਣ ਲਈ ਪ੍ਰੇਰਦਿਆਂ ਫਰਸ਼ ਤੋ ਉਠ ਕੇ ਅਰਸ਼ ਤੇ ਪਹੁੰਚਣ ਵਾਲੇ ਕਈ ਆਮ ਵਿਅਕਤੀਆਂ ਦੀ ਉਦਾਹਰਣਾਂ ਵੀ ਦਿੱਤੀਆਂ ।
ਸਕੂਲ ਦੇ ਪ੍ਰਿੰਸੀਪਲ ਸੁਨੀਲ ਗੁਪਤਾ ਨੇ ਵਿਦਿਆਰਥਣਾਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਦੇ ਲਈ ਕੋਚ ਰੰਜੀਵ ਗੋਇਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਹੋਰਾਂ ਤੋ ਇਲਾਵਾ ਕੰਪਿਊਟਰ ਅਧਿਆਪਕ ਵਿਕਾਸ ਗਰਗ, ਲੈਕਚਰਾਰ ਮੈਡਮ ਮੀਨੂੰ ਗੁਪਤਾ, ਲੈਕਚਰਾਰ ਕਿਰਨਜੀਤ ਕੌਰ, ਲੈਕਚਰਾਰ ਰਣਵੀਰ ਸਿੰਘ, ਲੈਕਚਰਾਰ ਨਰਿੰਦਰ ਸ਼ਰਮਾ, ਲੈਕਚਰਾਰ ਨਿਤਿਕਾ ਗਰਗ, ਲੈਕਚਰਾਰ ਹਰਪ੍ਰੀਤ ਕੋਰ ਆਦਿ ਵੀ ਹਾਜ਼ਰ ਸਨ ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140590cookie-checkਮੈਡੀਟੇਸ਼ਨ, ਖਾਣ ਪੀਣ ਵਿੱਚ ਸੁਧਾਰ ਅਤੇ ਸਕਾਰਤਾਮਕ ਸੋਚ ਦੇ ਨਾਲ ਪੇਪਰਾਂ ਦੇ ਵਿੱਚ ਆਉਣਗੇ ਚੰਗੇ ਨੰਬਰ : ਰੰਜੀਵ ਗੋਇਲ
error: Content is protected !!