December 9, 2024

Loading

 ਚੜ੍ਹਤ ਪੰਜਾਬ ਦੀ
 ਬਠਿੰਡਾ/ਰਾਮਪੁਰਾ, 21 ਅਕਤੂਬਰ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ. 31 ਵੱਲੋਂ ਕੱਚੇ ਕਾਮਿਆਂ ਦੀਆਂ  ਨਿਗੂਣੀਆਂ ਤਨਖਾਹਾਂ ਪਿੱਛਲੇ ਚਾਰ ਮਹੀਨਿਆਂ ਤੋਂ ਨਾ ਮਿਲਣ ਦੇ ਰੋਸ ਵਿੱਚ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਰੋਸ ਧਰਨਾ ਲਗਾਤਾਰ ਅੱਜ ਤੀਜੇ ਦਿਨ ਵਿੱਚ ਸਾਮਲ ਹੋ ਗਿਆ ਹੈ  । ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ.31 ਦੇ ਸੂਬਾ ਮੀਤ ਪ੍ਰਧਾਨ ਅਤੇ  ਜਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਅਤੇ ਜਿਲਾ ਪ੍ਰਧਾਨ ਮਾਨਸਾ ਸਤਨਾਮ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਸਥਿਤ ਐਕਸੀਅਨ ਅਮਿਤ ਕੁਮਾਰ ਮੰਡਲ ਨੰ 3, ਮਨਪ੍ਰੀਤ ਸਿੰਘ ਅਰਸ਼ੀ ਮੰਡਲ ਨੰ 2 ਅਤੇ ਕੇਵਲ ਗਰਗ ਮੰਡਲ ਨੰ 1 ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।

ਆਗੂਆਂ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਚਾਰ  ਮਹੀਨਿਆਂ ਤੋਂ ਕੱਚੇ ਠੇਕਾ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਉਹਨਾਂ ਦੇ ਘਰਾਂ ਦੇ ਹਲਾਤ ਬਹੁਤ ਮਾੜੇ ਹੋਏ ਪਏ ਹਨ। ਅੱਜ ਤੀਜੇ ਦਿਨ ਵੀ ਮਜਬੂਰ ਹੋ ਕਿ ਬੱਸ ਸਟੈਂਡ ਜਾਮ ਕਰਨਾ ਪੈ ਰਿਹਾ ਹੈ।  ਇਹਨਾਂ ਹਲਾਤਾਂ ਵਿੱਚ ਪਹਿਲਾਂ ਵਰਕਰਾਂ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਤੇ ਹੁਣ ਦੀਵਾਲੀ ਦਾ ਤਿਉਹਾਰ ਵੀ ਮੰਦਹਾਲੀ ਵਿੱਚ ਹੀ ਵੇਖਣੀ ਪੈ ਰਹੀ ਹੈ।  ਪਿੱਛਲੇ ਦਿਨੀਂ ਕੱਚੇ ਕਾਮਿਆਂ ਵੱਲੋਂ ਤਨਖਾਹਾਂ ਲੈਣ ਲਈ ਲਗਾਤਾਰ ਦਿਨ ਰਾਤ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦੇ ਕੇ ਤਨਖਾਹਾਂ ਦੇ ਫੰਡ ਪਵਾਏ ਗਏ।
ਅੱਜ ਇਹ ਧਰਨਾ ਤੀਜੇ ਦਿਨ ਵਿੱਚ ਸਾਮਲ ਹੋ ਗਿਆ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਦੇ ਕੰਨ ਤੇ ਅਜੇ ਤੱਕ ਜੂ ਨਹੀ ਸਰਕੀ ਹੈ। ਹੁਣ ਕਹਿੰਦੇ ਕਿ ਅਸੀਂ ਪਹਿਲਾਂ ਵਾਲੀ ਤਨਖਾਹ ਤੁਹਾਨੂੰ ਨਹੀਂ ਦੇ ਸਕਦੇ। ਜੇ ਹੁਣ ਤਨਖਾਹਾਂ ਪਵਾਉਣੀਆਂ ਤਾਂ 6 ਤੋਂ 7 ਹਜਾਰ ਪ੍ਰਤੀ ਮਹੀਨਾ ਘੱਟ ਤਨਖਾਹਾਂ ਪਾਵਾਗੇ।ਜਿਸ ਦੇ ਰੋਸ ਵਿੱਚ ਅੱਜ ਬਠਿੰਡਾ ਬੱਸ ਸਟੈਂਡ ਬੱਚਿਆਂ ਤੇ ਪਰਿਵਾਰ ਸਮੇਤ ਜਾਮ ਕਰਨਾ ਪਿਆ ਹੈ  ਜੇਕਰ ਸਾਡੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਗਈ ਤਾਂ ਬਠਿੰਡਾ ਦੇ ਐਕਸੀਅਨਾਂ ਖਿਲਾਫ਼ ਪੰਜਾਬ ਪੱਧਰ ਦਾ ਧਰਨਾ ਲਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਤੋ ਇਲਾਵਾ ਗੁਰਵਿੰਦਰ ਸਿੰਘ ਮਾਨਸਾ,ਤਰਸੇਮ ਸਿੰਘ ਮਾਨਸਾ, ਹਰਵਿੰਦਰ ਸਿੰਘ ਹੈਰੀ,ਲਖਵਿੰਦਰ ਸਿੰਘ,ਗੁਰਵਿੰਦਰ ਸਿੰਘ ਪੰਨੂ ਮੋਰਚਾ ਆਗੂ ਨੇ ਵੀ ਸੰਬੋਧਨ ਕੀਤਾ।
 #For any kind of News and advertisment contact us on 980-345-0601
132060cookie-checkਜਲ ਸਪਲਾਈ ਠੇਕਾ ਕਾਮਿਆਂ ਦੀਆਂ ਪਿੱਛਲੇ ਚਾਰ ਮਹੀਨਿਆਂ ਤੋਂ ਨਿਗੂਣੀਆਂ ਤਨਖਾਹਾਂ ਨਾ ਮਿਲਣ  ਕਾਰਨ ਰੋਸ ਵਿੱਚ ਬੱਸ ਸਟੈਂਡ ਕੀਤਾ ਗਿਆ ਜਾਮ
error: Content is protected !!