April 20, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਮੇਹਰਾ  ) – ਅੱਜ ਕੇਂਦਰੀ ਡਾਕ ਘਰ ਲੁਧਿਆਣਾ ਵਿਖੇ ਤੀਆਂ ਦਾ ਤਿਉਹਾਰ ਸਾਰੇ ਸਟਾਫ ਦੀਆਂ ਬੀਬੀਆਂ ਨੇ ਰਲ਼ ਕੇ ਬਹੁਤ ਚਾਵਾਂ ਨਾਲ ਮਨਾਇਆ ਗਿਆ । ਇਸ ਸਮੇਂ ਡਾਕ ਵਿਭਾਗ ਦੇ ਪੋਸਟਮਾਸਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦੀ ਮੁੱਖ ਇਨਚਾਰਜ ਸ਼੍ਰੀਮਤੀ ਪਵਨ ਜੀ ਡਿਪਟੀ ਪੋਸਟ ਮਾਸਟਰ ਅਤੇ ਏ ਪੀ ਐਮ ਕਮਿਕਰ ਸਿੰਘ ਨੇ ਤੀਆਂ ਦੇ ਵਿਰਾਸਤੀ ਤਿਉਹਾਰ ਤੇ ਵਡੇਰੀ ਰੌਸ਼ਨੀ ਪਾਈ ।
ਸਰਬ ਸਾਂਝੇ ਤਿਉਹਾਰ ਦੀ ਰਹਿਨੁਮਾਈ ਦੇ ਇਸ ਮੌਕੇ ਤੇ ਸਾਰੇ ਲੁਧਿਆਣਾ ਡਵਿਜਨ ਦੇ ਲੇਡੀਜ਼ ਸਟਾਫ ਨੇ ਹਿਸਾ ਲੈ ਕੇ ਪੀਂਘਾਂ ਝੂਟੀਆ ਅਤੇ ਗਿੱਧਾ ਪਾਇਆ । ਸਾਰੀਆਂ ਟਰੇਡ ਯੂਨੀਅਨਾਂ ਦੇ ਆਗੂਆਂ ਦੀ ਹਾਜ਼ਰੀ ਵੀ ਭਰਪੂਰ ਰਹੀ । ਢੋਲ ਦੀ ਥਾਪ ਤੇ ਡਾਕ ਵਿਭਾਗ ਦੀਆਂ ਮੁਟਿਆਰਾਂ ਨੇ ਆਪਣੇ ਆਪ ਨੂੰ ਪੰਜਾਬਣਾਂ ਹੋਣ ਦਾ ਗੌਰਵ ਮਹਿਸੂਸ ਕੀਤਾ ।  ਮਨੋਜ ਗੁਪਤਾ ਅਤੇ ਪਿਆਰਾ ਸਿੰਘ ਨੇ ਕਿਹਾ ਸਾਉਣ ਮਹੀਨੇ ਦੀ ਮਹੱਤਤਾ ਗੁਰੂਆਂ ਪੈਗੰਬਰਾਂ ਨੇ ਵੀ ਵਡਿਆਈ ਹੈ । ਇਸ ਤਰ੍ਹਾਂ ਦੇ ਇਤਿਹਾਸਕ ਤਿਉਹਾਰ ਸ਼ਭ ਨੂੰ ਰਲ਼ ਕੇ ਮਨਾਉਣੇ ਚਾਹੀਦੇ ਹਨ ।
ਅੱਜ ਦੇ ਧੀਆਂ ਭੈਣਾਂ ਦੇ ਇਸ ਹਰਮਨ ਪਿਆਰੇ ਤੀਆਂ ਦੇ ਮੇਲੇ ਅਤੇ ਰੌਣਕਾਂ ਦੀਆਂ ਹਰ ਪੰਜਾਬੀ ਨੂੰ ਮੁਬਾਰਕਾਂ ਦਿੱਤੀਆਂ ਹਨ । ਇਸ ਸਮੇਂ ਉਤਸ਼ਾਹਿਤ ਮੁਟਿਆਰਾਂ ਦਾ ਜਜ਼ਬਾ ਦੇਖ ਕੇ ਬਹੁਤ ਖੁਸ਼ੀ ਹੋਈ ਹੈ । ਇਸ ਮੌਕੇ ਤੇ ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਵਿੱਚ ਧੂੜਾਂ ਪੁੱਟਣ ਵਿੱਚ ਮੋਢੀ ਪਵਨ ਕੌਰ ਅਤੇ ਫਰਜ਼ਾਨਾ , ਚਰਨਜੀਤ ਕੌਰ , ਕੁਲਦੀਪ ਕੌਰ , ਨੀਰਜਾ ਸ਼ਰਮਾ ,ਅਨਮੋਲ, ਰਿਚਾ , ਸੁਰੀਤਾ ਮਦਾਨ , ਬਲਵਿੰਦਰ ਕੌਰ, ਬਨੀਤਾ, ਸਰੋਜ ਰਾਣੀ , ਮਿਨਾਕਸ਼ੀ ਰਾਏ , ਯੁਨੀਅਨ ਲੀਡਰ ਮਨਦੀਪ ਸਿੰਘ , ਪਿਆਰਾ ਸਿੰਘ , ਬਾਲ ਕ੍ਰਿਸ਼ਨ , ਜਗਰੂਪ ਸਿੰਘ ਸੋਹੀ , ਨਰਿੰਦਰ ਨਿੰਦੀ , ਕਲਵੰਤ ਸਿੰਘ , ਗਿਆਨ ਸਿੰਘ , ਬੂਟਾ ਸਿੰਘ , ਸੁਰਿੰਦਰ ਕੁਮਾਰ , ਸੋਨੂੰ , ਮਨੋਜ਼ ਗੁਪਤਾ ਅਤੇ ਜਗਤਾਰ ਤੋਂ ਇਲਾਵਾ ਹੋਰ ਕਈ ਕਰਮਚਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ।
ਇਸ ਸਮੇਂ ਪੂੜੇ , ਖੀਰ ਅਤੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਡਾਕਘਰ ਦੇ ਪੋਸਟ ਮਾਸਟਰ ਬਲਵੀਰ ਬੈਂਸ ਨੇ ਸਾਰੇ ਲੁਧਿਆਣਾ ਦੇ ਡਾਕਘਰਾਂ ਵਿਚੋਂ ਆਏਂ ਮਹਿਮਾਨ ਅਤੇ ਤੀਆਂ ਮਨਾਉਣ ਆਈਆਂ ਬੀਬੀਆਂ ਦਾ ਧੰਨਵਾਦ ਕੀਤਾ ।
#For any kind of News and advertisment contact us on 980-345-0601
125120cookie-checkਕੇਂਦਰੀ ਡਾਕ ਘਰ ਲੁਧਿਆਣਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ 
error: Content is protected !!