March 29, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 31 ਮਾਰਚ ( ਸਤ ਪਾਲ ਸੋਨੀ ) :  ਪੁਲਿਸ ਵਿਭਾਗ ਦੇ ਸਹਾਇਕ ਸਬਇੰਸਪੈਕਟਰ ਇੰਦਰਜੀਤ ਸਿੰਘ ਵੱਲੋ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਗੁੰਮ ਹੋਇਆ ਕੀਮਤੀ ਸਮਾਨ ਦਾ ਪਾਰਸਲ ਬਰਾਮਦ ਕਰਕੇ ਉਸਦੇ ਮਾਲਕ ਨੂੰ ਸਪੁਰਦ ਕੀਤਾਕਾਬਿਲੇਗੌਰ ਹੈ ਕਿ ਸਹਾਇਕ ਸਬਇੰਸਪੈਕਟਰ ਇੰਦਰਜੀਤ ਸਿੰਘ, ਸਥਾਨਕ ਚੰਡੀਗੜ੍ਹ ਰੋਡਤੇ ਵੀਰ ਪੈਲੇਸ ਇਲਾਕੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੀ, ਜਿੱਥੇ ਬੀਤੇ ਕੱਲ ਉਨਾਂ ਨੂੰ ਇੱਕ ਕੋਰੀਅਰ ਕੰਪਨੀ ਦੇ ਕਰਮਚਾਰੀ ਵਿਜੇ ਪਾਸਵਾਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨਾਂ ਦਾ ਇੱਕ ਕੀਮਤੀ ਪਾਰਸਲ ਵੀਰ ਪੈਲੇਸ ਤੋਂ ਕੋਹਾੜਾ ਰੋਡਤੇ ਕਿੱਧਰੇ ਡਿੱਗ ਪਿਆ ਹੈ

ਇੰਦਰਜੀਤ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਸਾਥੀ ਪੰਜਾਬ ਹੋਮਗਾਰਡ ਦੇ ਜਵਾਨ ਸਾਲਿਗ ਰਾਮ ਦੇ ਸਹਿਯੋਗ ਨਾਲ ਗੁਆਚੇ ਪਾਰਸਲ ਦੀ ਪੜਤਾਲ ਸੁਰੂ ਕਰ ਦਿੱਤੀ ਗਈ, ਜੋ ਉਨਾਂ ਨੂੰ ਦੇਰ ਰਾਤ ਬਰਾਮਦ ਹੋਇਆ.ਐਸ.ਆਈ. ਇੰਦਰਜੀਤ ਸਿੰਘ ਵੱਲੋਂ ਕਰਮਚਾਰੀ ਵਿਜੇ ਪਾਸਵਾਨ ਨੂੰ ਫੋਨਤੇ ਪਾਰਸਲ ਮਿਲਣ ਬਾਰੇ ਇਤਲਾਹ ਦਿੱਤੀ ਗਈ, ਜੋ ਅੱਜ ਉਨਾਂ ਨੂੰ ਸਪੁਰਦ ਕਰ ਦਿੱਤਾ ਗਿਆ
ਕੋਰੀਅਰ ਕੰਪਨੀ ਦੇ ਕਰਮਚਾਰੀ ਵਿਜੇ ਪਾਸਵਾਨ ਵੱਲੋਂ ਪੁਲਿਸ ਪ੍ਰਸਾਸ਼ਨ ਦਾ ਤਹਿਦਿਲੋਂ ਧੰਨਵਾਦ ਕੀਤਾ, ਜਿਨਾਂ ਦੇ ਸਹਿਯੋਗ ਸਦਕਾ ਉਸਨੂੰ ਗੁੰਮ ਹੋਇਆ ਕੀਮਤੀ ਪਾਰਸਲ ਵਾਪਸ ਮਿਲਿਆ, ਕਿਉਂਕਿ ਪਾਰਸਲ ਨਾ ਮਿਲਣ ਦੀ ਸੂਰਤ ਵਿੱਚ ਉਸਦੀ ਨੌਕਰੀ ਵੀ ਜਾ ਸਕਦੀ ਸੀਇਲਾਕੇ ਵਿੱਚ ਚਰਚਾ ਹੋ ਰਹੀ ਹੈ ਕਿ .ਐਸ.ਆਈ. ਇੰਦਰਜੀਤ ਸਿੰਘ ਦੀ ਇਮਾਨਦਾਰੀ ਕਰਕੇ ਜਿੱਥੇ ਅੱਜ ਕੋਰੀਅਰ ਕੰਪਨੀ ਦੇ ਕਰਮਚਾਰੀ ਦੀ ਨੌਕਰੀ ਸੁਰੱਖਿਅਤ ਹੈ ਉੱਥੇ ਹੀ ਪੁਲਿਸ ਪ੍ਰਸਾਸ਼ਨਤੇ ਲੋਕਾਂ ਵੀ ਦਾ ਭਰੋਸਾ ਵਧਿਆ ਹੈ

66310cookie-checkਇਮਾਨਦਾਰੀ ਜਿੰਦਾ ਹੈ, ਏ.ਐਸ.ਆਈ. ਇੰਦਰਜੀਤ ਸਿੰਘ ਵੱਲੋ ਕੀਤੀ ਇਮਾਨਦਾਰੀ ਦੀ ਮਿਸਾਲ ਕਾਇਮ,ਗੁੰਮ ਹੋਇਆ ਕੀਮਤੀ ਪਾਰਸਲ, ਬਰਾਮਦ ਕਰਕੇ ਮਾਲਕ ਨੂੰ ਕੀਤਾ ਸਪੁਰਦ
error: Content is protected !!