September 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 11 ਜਨਵਰੀ,(ਪ੍ਰਦੀਪ ਸ਼ਰਮਾ) : ਸਕੂਲਾਂ ਕਾਲਜਾਂ ਅਤੇ ਹੋਰ ਸੰਸਥਾਵਾਂ ਵੱਲੋ ਕਰਵਾਏ ਜਾਂਦੇ ਵਿਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਅਦਾ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀਆਂ ਦੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਉਦੀ ਹੈ ਉਥੇ ਹੀ ੳਨ੍ਹਾਂ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕੀਤਾ।
ਚੈਪੀਅਨਜ਼ ਵਰਲਡ ਵੱਲੋ ਕਰਵਾਏ ਗਏ ਉਪਰੋਕਤ ਮੁਕਾਬਿਲਆਂ ਵਿੱਚੋ ਜੇਤੂ ਰਹਿਣ ਵਾਲੇ ਰਾਮਪੁਰਾ ਫੂਲ ਦੀ ਵਿੱਦਿਅਕ ਸੰਸਥਾ ਸ਼ਾਰਪ ਬ੍ਰੇਨਸ਼ ਦੀਆਂ ਵਿਦਿਆਰਥਣਾਂ ਵਿਧੀ ਗਰਗ ਸਪੁੱਤਰੀ ਮਨਿੰਦਰ ਗਰਗ ਹਨੀ, ਦੀਆ ਸਪੁੱਤਰੀ ਰਾਜ ਕੁਮਾਰ ਅਤੇ ਕਾਵਿਆ ਗੋਇਲ ਸਪੁੱਤਰੀ ਕਰਨ ਗੋਇਲ ਨੂੰ ਇੱਕ ਸਮਾਗਮ ਦੌਰਾਨ ਉਚੇਚੇ ਰੂਪ ਵਿੱਚ ਸਨਮਾਨਿਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਉੱਚਾ ਚੁੱਕਣ ਦੇ ਲਈ ਅਨੇਕਾਂ ਵਿਸ਼ੇਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦੀ ਦੇਸ਼ ਦੀ ਤਰੱਕੀ ਵਿੱਚ ਉੱਥੋ ਦੀ ਨੌਜਵਾਨ ਪੀੜ੍ਹੀ ਦੀ ਵੱਡੀ ਭੂਮਿਕਾ ਹੁੰਦੀ ਹੈ।
ਇਸ ਮੌਕੇ ਉਕਤ ਵਿਦਿਆਰਥਣਾਂ ਦੇ ਨਾਲ ਨਾਲ ਇੰਡੀਆ ਬੁੱਕ ਆਫ ਰਿਕਾਰਡ ਹੋਲਡਰ ਵਿਦਿਆਰਥੀ ਦਾਨਿਸ਼ ਗਰਗ ਵੱਲੋ ਬਿਨ੍ਹਾਂ ਕਿਸੇ ਕਾਪੀ ਪੈਸਿਲ ਜਾਂ ਕੈਲਕੁਲੇਟਰ ਦੇ ਵੱਡੇ ਵੱਡੇ ਸਵਾਲ ਚੁਟਕੀਆਂ ਵਿੱਚ ਹੱਲ ਕਰਦਿਆਂ ਨੂੰ ਦੇਖ ਕੇ ਡਾ. ਬਲਜੀਤ ਕੌਰ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਇਹ ਬੱਚੇ ਨਹੀਂ ਬਲਕਿ ਇਹ ਤਾਂ ਕੈਲਕੁਲੇਟਰ ਹੀ ਹਨ। ਉਨ੍ਹਾਂ ਇਨ੍ਹਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਲੇ ਸ਼ਾਰਪ ਬ੍ਰੇਨਸ਼ ਦੇ ਡਾਇਰੈਕਟਰ ਰੰਜੀਵ ਗੋਇਲ ਨੂੰ ਵੀ ਹਾਰਦਿਕ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਵੱਡੀ ਪ੍ਰਾਪਤੀਆਂ ਦੇ ਲਈ ਸੁਭਕਾਮਨਾਵਾਂ ਦਿੱਤੀਆਂ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137410cookie-checkਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਕੀਤੇ ਸਨਮਾਨਿਤ
error: Content is protected !!