December 21, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 15 ਫਰਵਰੀ(ਕੁਲਵਿੰਦਰ ਕੜਵਲ) : ਭਾਸ਼ਾ ਦਾ ਮਨੁੱਖੀ ਇਤਿਹਾਸ ਦੇ ਵਿਕਾਸ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਹੈ ਅਤੇ ਭਾਸ਼ਾ ਕਿਸੇ ਖਿੱਤੇ ਦੇ ਲੋਕਾਂ ਦੇ ਸੱਭਿਆਚਾਰ ਦਾ ਮੁੱਖ ਅੰਗ ਹੁੰਦੀ ਹੈ। ਪੰਜਾਬੀ ਭਾਸ਼ਾ ਵਿਸ਼ਵ ਪੱਧਰ ਉਤੇ ਇੱਕ ਮਾਣਮੱਤਾ ਸਥਾਨ ਹਾਸਲ ਕਰ ਚੁੱਕੀ ਹੈ ਪ੍ਰੰਤੂ ਆਪਣੀ ਹੀ ਜਨਮ ਭੂਮੀ ਉੱਤੇ ਇਸਨੂੰ ਕਈ ਪੱਖਾਂ ਤੋਂ ਵਿਸਾਰਿਆ ਜਾ ਰਿਹਾ ਹੈ। ਹਰੇਕ ਪੰਜਾਬੀ ਪੁੱਤਰ ਦਾ ਇਹ ਪਵਿੱਤਰ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿਕਾਸ ਅਤੇ ਪਸਾਰ ਵਿੱਚ ਆਪਣਾ ਯੋਗਦਾਨ ਪਾਵੇ, “।
ਇਹ ਵਿਚਾਰ ਲੈਕਚਰਾਰ ਅਤੇ ਸਾਹਿਤਕਾਰ ਬਲਜੀਤ ਪਾਲ ਸਿੰਘ ਨੇ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਵਿਖੇ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਰੈਲੀ ਕੱਢਣ ਮੌਕੇ ਪ੍ਰਗਟ ਕੀਤੇ ਗਏ।ਇਹ ਰੈਲੀ ਪੰਜਾਬ ਸਰਕਾਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਕੈਂਪਸ ਤੋਂ ਬੱਸ ਸਟੈਂਡ ਤੱਕ ਕੱਢੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਤੋਂ ਪਹਿਲਾਂ ਰੈਲੀ ਨੂੰ ਰਵਾਨਾ ਕਰਦਿਆਂ ਹੋਇਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਬਹੁਤੇ ਕੋਰਸਾਂ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਾਰਵਾਈ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਕਾਲਜ ਵਿੱਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਸੈਮੀਨਾਰ ਅਤੇ ਸਮਾਗਮ ਵੀ ਕਰਵਾਏ ਜਾਂਦੇ ਹਨ। ਰੈਲੀ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਨੂੰ ਦਰਸਾਉਂਦੇ ਹੋਏ ਬੈਨਰ ਅਤੇ ਤਖਤੀਆਂ ਪ੍ਰਦਰਸ਼ਤ ਕੀਤੇ ਹੋਏ ਸਨ। ਰੈਲੀ ਦੀ ਅਗਵਾਈ ਕਰਨ ਸਮੇਂ ਸਟਾਫ ਵੱਲੋਂ ਮੈਡਮ ਜਸਪਾਲ ਕੌਰ, ਰਖਸ਼ਾ ਰਾਣੀ,ਸਿੰਬਲਪਾਲ ਕੌਰ, ਮਨਦੀਪ ਕੌਰ, ਰੇਖਾ ਰਾਣੀ,ਗੁਰਦੀਪ ਸਿੰਘ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140740cookie-checkਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਜਾਗਰੂਕਤਾ ਰੈਲੀ ਕੱਢੀ
error: Content is protected !!