March 28, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 18 ਦਸੰਬਰ,(ਸਤ ਪਾਲ ਸੋਨੀ ): ਏ. ਐਸ. ਕਾਲਜ ਖੰਨਾ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ 62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਿਖਾਉਂਦੇ ਹੋਏ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ:ਅਰਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕਾਲਜ ਦੀ ਭੰਗੜਾ ਟੀਮ (ਕੈਪਟਨ ਸਿੰਘ (ਬੀਏ-ਭਾਗ ਤੀਜਾ) ਕਰਮਜੀਤ ਸਿੰਘ (ਪੀਜੀਡੀਸੀਏ)ਵਰੁਣ ਡੋਗਰਾ (ਬੀਏ-ਭਾਗ ਤੀਜਾ), ਹਰਪ੍ਰੀਤ ਸਿੰਘ (ਬੀਕਾਮ -ਭਾਗ ਤੀਜਾ), ਰੋਹਿਤ ਬਹਿਲ (ਪੀਜੀਡੀਐਮਸੀ), ਕਰਨਦੀਪ ਸਿੰਘ (ਪੀਜੀਡੀਸੀਏ), ਅਰਸ਼ਦੀਪ ਸਿੰਘ (ਪੀਜੀਡੀਸੀਏ) ਅਤੇ ਮੋਹਿਤਪ੍ਰੀਤ ਸਿੰਘ (ਐਮਐਸਸੀ ਕੈਮਿਸਟਰੀ ਭਾਗ ਪਹਿਲਾ) ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾਂਦੇ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਇਸੇ ਭੰਗੜਾ ਟੀਮ ਦੇ ਵਿਦਿਆਰਥੀ ਕਰਮਜੀਤ ਸਿੰਘ (ਪੀਜੀਡੀਸੀਏ) ਨੇ ਵਿਅਕਤੀਗਤ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਨੇ ਭੰਗੜਾ ਟੀਮ ਦੇ ਇੰਚਾਰਜ਼ ਪ੍ਰੋ:ਮਨਜੀਤ ਸਿੰਘ, ਡਾ:ਦਲੀਪ ਸਿੰਘ, ਪ੍ਰੋ:ਹਰਸਿਮਰਨ ਸਿੰਘ, ਭੰਗੜਾ ਟੀਮ ਦੇ ਕੋਚ ਗੁਰਇਕਜੋਤ ਸਿੰਘ (ਜੋਤ), ਤੇ ਬਿੰਦਰ ਢੋਲੀ ਅਤੇ ਭੰਗੜਾ ਟੀਮ ਦੇ ਵਿਦਿਆਰਥੀਆਂ ਅਤੇ ਬੋਲੀਆਂ ਦੇ ਸਿੰਗਰ ਵਿਦਿਆਰਥੀ ਕੰਵਰਦੀਪ ਸਿੰਘ (ਪੀਜੀਡੀਸੀਏ) ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਵੰਸ਼ਿਕਾ ਕਪੂਰ, (ਬੀਸੀਏ-ਭਾਗ ਤੀਜਾ) ਨੇ ਫੋਟੋਗ੍ਰਾਫੀ ਮੁਕਾਬਲੇ ਵਿਚੋਂ ਪਹਿਲਾ ਸਥਾਨ, ਵਿਦਿਆਰਥੀ ਗੁਰਪਵਨਵੀਰ ਸਿੰਘ ਮਰਵਾਹਾ (ਬੀਕਾਮ- ਭਾਗ ਦੂਜਾ) ਨੇ ਗੀਤ ਮੁਕਾਬਲੇ ਵਿਚੋ ਤੀਜਾ ਸਥਾਨ ਅਤੇ ਜਸਪਿੰਦਰ ਸਿੰਘ ਬੈਂਸ (ਬੀਏ-ਭਾਗ ਦੂਜਾ) ਨੇ ਕਵਿਤਾ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਉਪਰ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ:ਸ.ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅੰਤਰ ਜ਼ੋਨਲ ਯੁਵਕ ਮੇਲੇ ਵਿਚੋਂ ਹੋਣਹਾਰ ਵਿਦਿਆਰਥੀਆਂ ਦੇ ਵਲੋਂ ਹਾਸਿਲ ਕੀਤੀਆਂ ਗਈ ਉਪਲੱਬਧੀਆਂ ਉਪਰ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਾਲਜ ਵੱਲੋਂ ਯੁਵਕ ਮੇਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਦੇ ਹੋਏ ਉਹਨਾਂ ਦੀ ਹੌਸਲਾ੍ ਅਫਜ਼ਾਈ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਸਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਇਹ ਵਿਸ਼ਵਾਸ਼ ਦਿਵਾਇਆ ਕਿ ਅਸੀਂ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਅੰਦਰਲੇ ਹੁਨਰ ਨੂੰ ਹੋਰ ਤਰਾਸ਼ਣ ਤੇ ਨਿਖਾਰਣ ਲਈ ਯਤਨਸ਼ੀਲ ਰਹਾਂਗੇ।ਕਾਲਜ ਦੇ ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ਼ ਪ੍ਰੋ: ਜਤਿੰਦਰ ਕਪੂਰ, ਮੁਖੀ, ਕਾਮਰਸ ਵਿਭਾਗ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਣ ਦੇ ਲਈ ਸਮੇਂ ਸਮੇਂ ਤੇ ਬਚਿਆਂ ਨੂੰ ਸੇਧ ਅਤੇ ਯੋਗ ਰਹਿਨੁਮਾਈ ਦਿੰਦੇ ਹੋਏ ਅਜਿਹੇ ਮੰਚ ਪ੍ਰਦਾਨ ਕਰਦਾ ਹੈ ਜਿਸ ਨਾਲ ਵਿਦਿਆਰਥੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਵਿਦਿਆ ਹਾਸਲ ਕਰਨ ਦੇ ਨਾਲ ਨਾਲ ਅਜਿਹੇ ਯੁਵਕ ਮੇਲੇ ਵਿਚ ਭਾਗ ਲੈ ਕੇ ਆਪਣੀ ਸ਼ਖਸ਼ੀਅਤ ਦਾ ਸਰਵਪੱਖੀ ਵਿਕਾਸ ਕਰ ਸਕਦੇ ਹਨ।
ਕਾਲਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਨੇ ਇਸ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉਥੇ ਨਾਲ ਹੀ ਕਾਲਜ ਦੀ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਹੋਏ ਸਮੂਹ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਅਤੇ ਇਹ ਆਸ ਪ੍ਰਗਟਾਈ ਕਿ ਭਵਿੱਖ ਦੇ ਵਿਚ ਵੀ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਹੋਣਹਾਰ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਅਧੀਨ ਅਜਿਹੀਆਂ ਗਤੀਵਿਧੀਆਂ ਵਿਚ ਭਾਗ ਲੈ ਕੇ ਵਡਮੁੱਲੀਆਂ ਪ੍ਰਾਪਤੀਆਂ ਕਰਦੇ ਹੋਏ ਕਾਲਜ ਦਾ ਨਾਮ ਰੋਸ਼ਨ ਕਰਨਗੇ।
95750cookie-check62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ
error: Content is protected !!