ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 13 ਨਵੰਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਖੇਤੀ ਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਬੀ.ਕੇ.ਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸਥਾਨਕ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਅੱਜ 408ਵੇ ਦਿਨ ਵੀ ਜਾਰੀ ਰਿਹਾ।
ਮੋਰਚੇ ਵਿੱਚ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਰਣਜੀਤ ਸਿੰਘ ਕਰਾੜਵਾਲਾ, ਨਸੀਬ ਕੌਰ ਢਪਾਲੀ, ਹਰੀ ਸਿੰਘ ਬੁੱਗਰ, ਸੁਖਜਿੰਦਰ ਸਿੰਘ ਰਾਮਪੁਰਾ, ਸੁਰਜੀਤ ਸਿੰਘ ਰੋਮਾਣਾ, ਸੁਖਦੇਵ ਸਿੰਘ ਸੰਘਾ, ਮਾ. ਗੁਰਨਾਮ ਸਿੰਘ ਮਹਿਰਾਜ, ਸਾਧਾ ਸਿੰਘ ਖੋਖਰ, ਗੁਰਦੀਪ ਸਿੰਘ ਸੇਲਬਰਾਹ ਤੇ ਸੁਖਵਿੰਦਰ ਸਿੰਘ ਭਾਈ ਰੂਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਅਤੇ ਲੋਕ ਵਿਰੋਧੀ ਸਰਕਾਰਾਂ ਵੱਲੋਂ ਰਲ ਕੇ ਬਣਾਏ ਗਏ ਖੇਤੀ ਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇੱਕ ਸਾਲ ਤੋਂ ਉੱਪਰ ਹੋ ਗਿਆ। ਕਿਸਾਨੀ ਸੰਘਰਸ਼ ਦੌਰਾਨ 700 ਤੋ ਉੱਪਰ ਕਿਸਾਨ, ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਅਤੇ ਸਮੁੱਚੇ ਦੇਸ਼ ਦੇ ਲੋਕਾਂ ਖ਼ਾਤਰ ਆਪਣੀ ਸ਼ਹਾਦਤ ਦੇ ਗਏ ਹਨ। ਕਿਸਾਨਾ, ਮਜ਼ਦੂਰਾਂ ਦੇ ਘਰ ਉਜੜ ਗਏ ਹਨ ਪਰ ਮੋਦੀ ਹਕੂਮਤ ਨੂੰ ਇਸ ਦੀ ਭੋਰਾ ਵੀ ਪਰਵਾਹ ਨਹੀਂ ਹੈ।
ਲੱਖਾਂ ਮਿਹਨਤਕਸ ਲੋਕਾਂ ਦੀ ਦੀਆਂ ਹੱਕੀ ਮੰਗਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਲੈ ਕੇ ਮੌਕੇ ਦੀਆਂ ਹਕੂਮਤਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਹੱਕੀ ਆਵਾਜ਼ ਨੂੰ ਦਬਾ ਕੇ ਲੋਕਤੰਤਰ ਦਾ ਘਾਂਣ ਕੀਤਾ ਜਾ ਰਿਹਾ ਹੈ ਪਰ ਕਿਸਾਨ, ਮਜ਼ਦੂਰ ਬੁਲੰਦ ਹੌਸਲਿਆਂ ਨਾਲ ਸੰਘਰਸ਼ ਕਰ ਰਹੇ ਹਨ ਲੁਟੇਰੀਆਂ ਅਤੇ ਜਾਬਰ ਹਕੂਮਤਾਂ ਕਿਸਾਨੀ ਸੰਘਰਸ਼ ਨੂੰ ਦਬਾ ਨਹੀਂ ਸਕਦੀਆਂ। ਸੰਘਰਸ਼ੀ ਲੋਕ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹਨ ਅਤੇ ਆਏ ਦਿਨ ਹੋਰ ਤਿੱਖਾ ਹੋ ਰਿਹਾ ਹੈ। ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮੀਤਾ ਕੌਰ, ਤਰਸੇਮ ਕੌਰ ਢਪਾਲੀ, ਜਸਵੀਰ ਕੌਰ, ਬਲਵੀਰ ਕੌਰ, ਕਰਾੜਵਾਲਾ, ਵੇਦ ਵਿਆਸ, ਡਾ. ਕਰਮਜੀਤ ਸਿੰਘ ਚਾਉਕੇ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਬੂਟਾ ਸਿੰਘ, ਹਰਵੰਸ਼ ਸਿੰਘ ਢਪਾਲੀ, ਭੋਲਾ ਸਿੰਘ ਸੇਲਬਰਾਹ ਆਦਿ ਹਾਜ਼ਰ ਸਨ।
909900cookie-checkਲੱਖਾਂ ਮਿਹਨਤਕਸ਼ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾ ਕੇ ਲੋਕਤੰਤਰ ਦਾ ਘਾਂਣ ਕਰ ਰਹੀ ਜਾਬਰ ਹਕੂਮਤ