December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ):ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਲਬਰਾਹ (ਬਠਿੰਡਾ) ਵਿਖੇ ਖੇਡ ਮੇਲਾ ਕਰਵਾਇਆ ਗਿਆ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਸ. ਇਕਬਾਲ ਸਿੰਘ ਬੁੱਟਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ੳਨਾਂ ਨਾਲ ਹਰਨੇਕ ਸਿਘ ਖੋਸਾ ਪ੍ਰਿੰਸੀਪਲ ਮਹਿਰਾਜ, ਦੀਪਕ ਕੁਮਾਰ ਪਿ੍ੰ. ਘੰਡਾਬੰਨਾ, ਸੁਨੀਲ ਕੁਮਾਰ ਪ੍ਰਿੰ. ਬੁਰਜ ਗਿੱਲ, ਰਾਕੇਸ਼ ਕੁਮਾਰ ਬੀ.ਐਲ ਬਲਾਕ ਭਗਤਾ, ਚਮਕੌਰ ਸਿੰਘ ਪ੍ਰਿੰਸੀਪਲ ਬਲਾਕ ਰਾਮਪੁਰਾ, ਕੁਲਦੀਪ ਕੌਰ ਪ੍ਰਿੰ. ਭਾਈਰੂਪਾ ਵੀ ਸਮਾਗਮ ਵਿੱਚ ਸ਼ਾਮਿਲ ਹੋਏ।
ਇਸ ਮੇਲੇ ਦੌਰਾਨ ਵੱਖ ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਕਬੱਡੀ, ਵਾਲੀਬਾਲ, ਰੱਸਾਕੱਸੀ, 100 ਮੀਟਰ, 200 ਮੀਟਰ ਦੌੜ, ਨਿੰਬੂ ਦੌੜ, ਥਰੀ ਲੌਂਗ ਦੌੜ ਆਦਿ ਮੁਕਾਬਲਿਆ ਵਿੱਚ ਸਕੂਲ਼ ਦੇ ਸਮੂਹ ਵਿਦਿਆਰਥੀਆਂ ਨੇ ਉਤਸ਼ਾਹ ਭਰੀ ਖੇਡ ਭਾਵਨਾਂ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਗਰੀਨ ਹਾਊਸ, ਸ਼ਹੀਦ ਊਧਮ ਸਿੰਘ ਹਾਊਸ ਨੇ ਓਵਰਆਲ ਟਰਾਫੀ ਜਿੱਤੀ।ਡੀ.ਪੀ.ਈ. ਮਨਪ੍ਰੀਤ ਸਿੰਘ, ਪੀ.ਟੀ.ਆਈ ਅੰਮ੍ਰਿਤਪਾਲ ਸਿੰਘ, ਡੀ.ਪੀ.ਈ ਲਖਵੀਰ ਸਿੰਘ ਨੇ ਖੇਡ ਮੁਕਾਬਲੇ ਕਰਵਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।ਸਰਪੰਚ ਗੁਰਜੰਟ ਸਿੰਘ ਬਾਠ ਨੇ ਬੱਚਿਆਂ ਨੂੰ 2100 ਰੁਪਏ ਦੀ ਨਗਰ ਰਾਸ਼ੀ ਇਨਾਮ ਵਜੋਂ ਦਿੱਤੀ।ਪ੍ਰਿੰਸੀਪਲ ਅਮਨਦੀਪ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮੂਹ ਸਟਾਫ ‘ਤੇ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਵਿਦਿਆਰਥੀਆਂ ਦੇ ਮਾਪਿਆਂ ਨੇ ਖੂਬ ਅਨੰਦ ਮਾਣਿਆਂ।

 

93000cookie-checkਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਲਬਰਾਹ ਖੇਡ ਮੇਲਾ ਕਰਵਾਇਆ
error: Content is protected !!