ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 16 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਮਾਤਾ ਸ੍ਰੀਮਤੀ ਇੰਦਰਾ ਦੇਵੀ ਸੁਪੱਤਨੀ ਸਵ. ਮੋਹਨ ਲਾਲ ਵਰਮਾ ਦੀ ਬਰਸੀ ਮੌਕੇ ਉਹਨਾਂ ਦੇ ਪੁੱਤਰ ਵਿਜੈ ਵਰਮਾ, ਅਜੈ ਵਰਮਾ, ਵਿਕਾਸ ਵਰਮਾ ਤੇ ਸੰਜੀਵ ਵਰਮਾ ਵੱਲੋ ਖੱਤਰੀ ਸਭਾ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸਥਾਨਕ ਬਿਰਧ ਆਸ਼ਰਮ ਵਿਖੇ ਵੈਕਸੀਨੇਸ਼਼ਨ ਕੈਪ ਲਗਾਇਆ ਗਿਆ।
ਕੈਪ ਦੌਰਾਨ 450 ਵਿਅਕਤੀਆਂ ਨੂੰ ਲਗਾਈ ਗਈ ਵੈਕਸ਼ੀਨ
ਕੈਂਪ ਦੋਰਾਨ ਸਿਹਤ ਵਿਭਾਗ ਰਾਮਪੁਰਾ ਫੂਲ ਦੀ ਟੀਮ ਵੱਲੋ ਕੈਂਪ ਵਿੱਚ ਆਏ 450 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਲਗਾਈ ਗਈ।ਕੈਪ ਸਬੰਧੀ ਜਾਣਕਾਰੀ ਦਿੰਦਿਆਂ ਖੱਤਰੀ ਸਭਾ ਰਾਮਪੁਰਾ ਫੂਲ ਦੇ ਜਨਰਲ ਸਕੱਤਰ ਸੁਰਿੰਦਰ ਧੀਰ ਤੇ ਪੀ.ਆਰ.ਓ ਨਰੇਸ਼ ਤਾਂਗੜੀ ਨੇ ਦੱਸਿਆ ਕਿ ਵਰਮਾ ਪਰਿਵਾਰ ਵੱਲੋ ਲਗਾਏ ਇਸ ਕੈਪ ਵਿੱਚ ਸਿਹਤ ਵਿਭਾਗ ਰਾਮਪੁਰਾ ਦੀ ਟੀਮ ਵੱਲੋ 450 ਵਿਅਕਤੀਆਂ ਨੂੰ ਪਹਿਲੀ ਤੇ ਦੂਜ਼ੀ ਕੋਰੋਨਾ ਵੈਕਸੀਨੇਸ਼ਨ ਦੀ ਡੋਜ਼ ਲਗਾਈ ਗਈ।
ਪਰਿਵਾਰ ਵੱਲੋ ਖੱਤਰੀ ਸਭਾ ਦਾ ਧੰਨਵਾਦ ਕਰਦਿਆਂ 2100 ਰੁਪਏ ਦੀ ਸਹਾਇਤਾ ਰਾਸ਼ੀ ਵੀ ਸਭਾ ਨੂੰ ਦਿੱਤੀ ਗਈ।ਖੱਤਰੀ ਸਭਾ ਸਮੇਤ ਸਿਹਤ ਵਿਭਾਗ ਦੀ ਟੀਮ ਤੇ ਬਿਰਧ ਆਸ਼ਰਮ ਦੇ ਆਗੂਆਂ ਨੂੰ ਸਨਮਾਨ ਚਿਨ੍ਹ ਦਿੱਤਾ ਗਿਆ। ਇਸ ਮੌਕੇ ਖੱਤਰੀ ਸਭਾ ਦੇ ਡਾ. ਨਵਨੀਤ ਵਰਮਾ, ਹੇਮੰਤ ਵਰਮਾ, ਰਿੰਸੂ ਵਰਮਾ, ਰਾਜ ਕੁਮਾਰ ਗਾਂਧੀ, ਮੋਹਿਤ ਭੰਡਾਰੀ, ਮਨਮੋਹਣ ਸੂਦ, ਕੁਮਾਰ ਕਰਕਰਾ, ਸ਼ਤੀਸ ਕੋਛੜ, ਮੰਨਕੂ ਮਹਿਤਾ, ਬਿਰਧ ਆਸ਼ਰਮ ਦੇ ਪ੍ਰਧਾਨ ਪਵਨ ਮਿੱਤਲ, ਹਰੀਸ਼ ਗਰਗ, ਸੁਖਮੰਦਰ ਕਲਸੀ, ਪ੍ਰਸੋਤਮ ਮਹੰਤ, ਰਕੇਸ਼ ਕਾਲਾ, ਨਰੇਸ਼ ਨੋਨੀ, ਨਵਨੀਸ਼ ਮਿੱਤਲ ਆਦਿ ਸਾਮਲ ਸਨ।
1004600cookie-checkਮਾਂ ਦੀ ਬਰਸੀ ਮੌਕੇ ਪੁੱਤਰਾਂ ਨੇ ਲਗਵਾਇਆ ਕੋਰੋਨਾ ਵੈਕਸੀਨੇਸ਼ਨ ਕੈਪ