ਚੜ੍ਹਤ ਪੰਜਾਬ ਦੀ, ਲੁਧਿਆਣਾ, (ਸਤ ਪਾਲ ਸੋਨੀ) : ਪੰਜਾਬ ਇਸਤਰੀ ਸਭਾ(ਰਜਿ:) ਲੁਧਿਆਣਾ ਵੱਲੋੰ ‘ਨਿਆਂ ਅਤੇ ਬਰਾਬਰੀ ਲਈ ਔਰਤਾਂ ਦੇ ਸੰਘਰਸ਼ਾਂ ਨੂੰ ਸਮਰਪਤ’ ਕੌਮਾਂਤਰੀ ਇਸਤ੍ਰੀ ਦਿਵਸ ਨੈਸ਼ਨਲ ਅਵਾਰਡੀ ਡਾ: ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰਧਾਨਗੀ ਭਾਸ਼ਣ ਵਿੱਚ ਉਹਨਾਂ ਨੇ ਮੁੱਖ ਮਹਿਮਾਨ ਡਾਕਟਰ ਚੰਚਲ ਗੁਪਤਾ ਨੂੰ ਜੀ ਆਇਆਂ ਆਖਦੇ ਹੋਏ ਸਰੋਤਿਆਂ ਨੂੰ ਸੰਬੋਧਨ ਵਿਚ ਕਿਹਾ ਕਿ ਔਰਤਾਂ ਕਿਸੇ ਵੀ ਤਰਾਂ ਮਰਦਾਂ ਤੋਂ ਘੱਟ ਨਹੀਂ ਹਨ ਪਰ ਅਜੇ ਵੀ ਉਨ੍ਹਾਂ ਨਾਲ ਵਿਤਕਰਾ ਹੋ ਰਿਹਾ ਹੈ । ਉਨ੍ਹਾਂ ਨੇ ਔਰਤਾਂ ਦੇ ਅਸੁਰੱਖਿਅਤ ਹੋਣ ਬਾਰੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਰੂੜੀਵਾਦੀ ਸੋਚ ਤਹਿਤ ਬਣੀਆਂ ਉਨ੍ਹਾਂ ਸਾਰੀਆਂ ਪ੍ਰੰਪਰਾਵਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਜੋ ਔਰਤ ਨੂੰ ਵਸਤੂ ਵਾਂਗ ਕਮਜ਼ੋਰ ਅਤੇ ਮਨੋਰੰਜਨ ਦਾ ਸਾਧਨ ਸਮਝਦੀਆਂ ਹਨ।
ਮੁੱਖ ਮਹਿਮਾਨ ਡਾਕਟਰ ਚੰਚਲ ਗੁਪਤਾ ਨੇ ਕਿਹਾ ਕਿ ਇਸ ਸਮਾਜ ਨੂੰ ਹੋਰ ਬਿਹਤਰ ਬਣਾਉਣ ਵਿਚ ਇਸਤਰੀਆਂ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਹਨ ਕਿਉਂਕਿ ਜਦੋਂ ਵੀ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਚੰਗੀ ਸਿਖਿਆ ਔਰਤ ਹੀ ਦਿੰਦੀ ਹੈ। ਇਸਤਰੀਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਂਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਸਕਣ। ਸੋਸ਼ਲ ਥਿੰਕਰਜ ਫੋਰਮ ਦੇ ਕਨਵੀਨਰ ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕਿ ਜਦੋਂ ਦੀ ਇਸ ਧਰਤੀ ਤੇ ਮਨੁੱਖਤਾ ਆਈ ਹੈ ਔਰਤ ਅਤੇ ਮਰਦ ਬਰਾਬਰ ਦਾ ਕੰਮ ਕਰਦੇ ਆ ਰਹੇ ਹਨ।ਔਰਤਾਂ ਅੱਜ ਸਮਾਜ ਦੇ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਹਿਸਾ ਪਾ ਰਹੀਆਂ ਹਨ, ਕਈ ਖੇਤਰਾਂ ਵਿੱਚ ਤਾਂ ਮਰਦਾਂ ਤੋਂ ਵੀ ਅੱਗੇ ਹਨ । ਸਰਕਾਰ ਵੱਲੋਂ ਧਰਮ, ਜਾਤ, ਖੇਤਰ ਅਤੇ ਲਿੰਗ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦਾ ਸਭ ਤੋਂ ਜਿਆਦਾ ਨੁਕਸਾਨ ਔਰਤਾਂ ਦਾ ਹੀ ਹੁੰਦਾ ਹੈ।
ਭਾਰਤ ਜਨ ਗਿਆਨ-ਵਿਗਿਆਨ ਜੱਥੇ ਦੇ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਪੰਜਾਬ ਇਸਤ੍ਰੀ ਸਭਾ ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱੱਕਦੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਔਰਤਾਂ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲਣਾ ਚਾਹੀਦਾ ਹੈ ਤਾਂ ਹੀ ਔਰਤਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਰੁਕ ਸਕਣਗੀਆਂ । ਉਨਾਂ ਨੇ ਸਾਬਕਾ ਜਿਲਾ ਸਕੱਤਰ ਕਾਮਰੇਡ ਜੀਤ ਕੁਮਾਰੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਹੈ ਜੋ ਹੁਣ ਸਿਹਤ ਠੀਕ ਨਾ ਹੋਣ ਕਰਕੇ ਸਰਗਰਮ ਨਹੀਂ ਹਨ।
ਮੰਚ ਦਾ ਸੰਚਾਲਨ ਕਰਦੇ ਹੋਏ ਮੀਤ ਪ੍ਰਧਾਨ ਨੈਸ਼ਨਲ ਅਵਾਰਡੀ ਕੁਸਮ ਲਤਾ ਨੇ ਔਰਤਾਂ ਦੇ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਦੀਆਂ ਤਬਦੀਲੀਆਂ ਦਾ ਵਰਣਨ ਕੀਤਾ। ਉਹਨਾਂ ਕਿਹਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਅਜਿਹੀ ਸੋਚ ਬਦਲਣ ਦੀ ਜ਼ਰੂਰਤ ਹੈ। ਅਮਰਜੀਤ ਕੌਰ ਗੋਰੀਆ- ਜਨਰਲ ਸਕੱਤਰ ਅਤੇ ਕਾਮਰੇਡ ਕੁਲਵੰਤ ਕੌਰ ਸਿੱਧੂ ਨੇ ਵੀ ਸੰਬੋਧਨ ਕੀਤਾ। ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕੌਰ ਭਾਟੀਆ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਚਾਂਦ ਕਲੋਨੀ ਵਿੱਚ ਕੀਤੇ ਇਸ ਸਮਾਗਮ ਦੇ ਪ੍ਰਬੰਧਕ ਕਾਮਰੇਡ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਆਪ ਨੂੰ ਜਥੇਬੰਦ ਕਰਨਾ ਚਾਹੀਦਾ ਹੈ ਅਤੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ।ਅੰਤ ਵਿੱਚ ਜਥੇਬੰਦਕ ਸਕੱਤਰ ਅਨੂੰ ਬਾਲਾ ਨੇ ਵੀ ਸੰਬੋਧਨ ਕੀਤਾ ਅਤੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
1447900cookie-checkਸਮਾਜ ਨੂੰ ਔਰਤਾਂ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ,ਔਰਤਾਂ ਕਿਸੇ ਵੀ ਤਰ੍ਹਾਂ ਮਰਦਾਂ ਤੋਂ ਘੱਟ ਨਹੀਂ