March 29, 2024

Loading

ਚੜ੍ਹਤ ਪੰਜਾਬ ਦੀ

 

ਲੁਧਿਆਣਾ, 20 ਮਾਰਚ,(ਸਤ ਪਾਲ ਸੋਨੀ):ਵਿਕਾਸ ਦੇ ਏਜੰਡੇ ਦੇ ਨਾਲ ਅੱਗੇ ਵਧਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਦੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਫੀਲਡ ਗੰਜ ਵਿੱਚ ਸੇੰਟਰਲ ਵਰਜ ਦਾ ਨਿਰਮਾਣ ਅਤੇ ਬੈਂਜਾਮਿਨ ਰੋਡ ‘ਤੇ ਸਹਿਗਲ ਟੇਲਰ ਦੇ ਨੇੜੇ ਗਲੀਆਂ ਦਾ ਪੁਨਰ ਨਿਰਮਾਣ  ਸ਼ਾਮਿਲ ਹਨ । ਸੇੰਟਰਲ ਵਰਜ ਨੂੰ ਬਣਾਉਣ ਦਾ ਪ੍ਰਾਜੈਕਟ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲkIqwਜਾ ਰਿਹਾ ਹੈ ਅਤੇ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਬੈਂਜਾਮਿਨ ਰੋਡ ‘ਤੇ ਗਲੀਆਂ ਬਣਾਈਆਂ ਜਾ ਰਹੀਆਂ ਹਨ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਵਾਰਡ ਨੰਬਰ 52, 62 ਅਤੇ 63 ਦੇ ਵਸਨੀਕਾਂ ਨੂੰ ਫਾਇਦਾ ਹੋਵੇਗਾ।

ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੇ ਪੱਧਰ ‘ਤੇ ਵਿਕਾਸ ਦੇ ਕੰਮ  ਕੀਤੇ ਜਾ ਰਹੇ ਹਨ [ਪਿਛਲੇ ਦੋ ਦਿਨਾਂ ਵਿੱਚ ਵਿਧਾਇਕ ਪਰਾਸ਼ਰ ਨੇ ਮਾਧੋਪੁਰੀ, ਸੁੰਦਰ ਨਗਰ ਅਤੇ ਸਰਕੂਲਰ ਰੋਡ’qyਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੱਖ-ਵੱਖ ਸੜਕ ਨਿਰਮਾਣ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ ਸੀ।

ਵਿਧਾਇਕ ਪਰਾਸ਼ਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪ੍ਰਾਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।ਇਸ ਮੌਕੇ ਅਜੈ ਨਈਅਰ ਟੈਂਕੀ, ਵਿਜੇ ਸਿੰਘ, ਸੁਸ਼ੀਲ ਕੁਮਾਰ, ਮਨੀ ਆਨੰਦ, ਰਣਧੀਰ ਸਿੰਘ, ਵਿਪਨ ਜੈਨ, ਰਿਸ਼ਬ ਜੈਨ, ਡਾਕਟਰ ਸੁਖਵਿੰਦਰ ਸਿੰਘ, ਮੁਕੇਸ਼ ਵਰਮਾ, ਸੰਨੀ ਬੇਦੀ ਆਦਿ ਵੀ ਹਾਜ਼ਰ ਸਨ।

 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

 

 

144820cookie-checkਵਿਧਾਇਕ ਪਰਾਸ਼ਰ ਨੇ ਫੀਲਡ ਗੰਜ ਵਿੱਚ ਸੇੰਟਰਲ ਵਰਜ ਅਤੇ ਬੈਂਜਾਮਿਨ ਰੋਡ ਦੇ ਨਾਲ ਲੱਗਦੀਆਂ ਗਲੀਆਂ ਦੇ ਨਿਰਮਾਣ ਲਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
error: Content is protected !!