October 31, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੁਲ, 29 ਅਪ੍ਰੈਲ – ਗਾਇਕਾ ਲੋਇਨਾਂ ਕੌਰ ਤੇ ਗਾਇਕ ਕਰਮਜੀਤ ਅਨਮੋਲ ਵੱਲੋਂ ਗਾਇਆ ਗੀਤ ਇੱਕ ਵਾਰ ਸੁਣ ਕੇ 12 ਮਈ ਨੂੰ ਵੱਡੇ ਪੱਧਰ ਰਿਲੀਜ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸ਼ਬਦਾਂ ਵਿੱਚ ਗੀਤਕਾਰ ਤੇਜੀ ਨਾਭੇ ਨੇ ਢਾਲਿਆ ਹੈ। ਜਦਕਿ ਸੰਗੀਤਕ ਛੋਹਾਂ ਸੰਗੀਤਕਾਰ ਦਿਲਮਾਨ ਨੇ ਦਿੱਤੀਆਂ ਹਨ।
ਵੀਡੀਓ ਡਾਇਰੈਕਟਰ ਮਾਨ ਬ੍ਰਦਰਜ ਨੇ ਗੀਤ ਦਾ ਵੱਖ-ਵੱਖ ਲੋਕੇਸ਼ਨਾਂ ਤੇ ਫਿਲਮਾਕਣ ਕੀਤਾ ਹੈ। ਇਸ ਗੀਤ ਦੇ ਡਾਇਰੈਕਟਰ ਕਰਮ ਗਿੱਲ ਹਨ। ਜਿਕਰਯੋਗ ਹੈ ਕਿ ਗਾਇਕਾ ਲੋਇਨਾਂ ਕੋਰ ਦੇ ਪਹਿਲੇ ਗੀਤ ਜੱਟੀਆਂ, ਮਾਂ, ਗੁਚੀ ਹੀਲ, ਅਤੇ ਰੈਡ ਬਲੈਕ ਗੀਤਾਂ ਨੂੰ ਦਰਸ਼ਕਾਂ ਨੇ ਰੱਜਵਾਂ ਪਿਆਰ ਦਿੱਤਾ ਹੈ।
ਕਰਮਜੀਤ ਅਨਮੋਲ ਨਾਲ ਆਉਣ ਵਾਲੇ ਗੀਤ ਤੋਂ ਉਤਸ਼ਾਹਿਤ ਗਾਇਕਾ ਲੋਇਨਾਂ ਕੌਰ ਨੇ ਕਿਹਾ ਕਿ ਇੱਕ ਵਾਰ ਸੁਣ ਕੇ ਗੀਤ ਸਰੋਤਿਆਂ ਦੀ ਕਸਵੱਟੀ ਤੇ ਖਰਾ ਉਤਰੇਗਾ। ਕਿਉਕਿ ਗੀਤ ਦਾ ਵਿਸਾ ਹਰ ਇੱਕ ਦੇ ਮਨ ਨੂੰ ਟੁੰਬਣ ਵਾਲਾ ਹੈ।
# Contact us for News and advertisement on 980-345-0601
Kindly Like,Share & Subscribe http://charhatpunjabdi.com
150210cookie-check ਗਾਇਕਾ ਲੋਇਨਾਂ ਕੌਰ ਤੇ ਕਰਮਜੀਤ ਅਨਮੋਲ ਦਾ ਗੀਤ “ਇੱਕ ਵਾਰ ਸੁਣ ਕੇ” ਜਲਦ ਹੋਵੇਗਾ ਰਿਲੀਜ
error: Content is protected !!