ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 22 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪਿਛਲੇ ਦਸ ਤੋਂ ਲੈ ਕੇ ਪੰਦਰਾਂ ਸਾਲਾਂ ਤੱਕ ਵੱਖ ਵੱਖ ਕਾਲਜਾਂ ’ਚ ਪੜ੍ਹਾ ਰਹੇ ਸਹਾਇਕ ਪ੍ਰੋਫੈਸਰਾਂ ਵੱਲੋਂ ਪੱਕਿਆਂ ਕਰਨ ਦੀ ਮੰਗ ਨੂੰ ਲੈ ਚੱਲ ਰਹੀ ਹੜ੍ਹਤਾਲ ਅਤੇ ਸੰਘਰਸ ਦੀ ਸਿੱਖ ਜਥੇਬੰਦੀਆਂ ਨੇ ਪੂਰਨ ਹਿਮਾਇਤ ਕਰਦਿਆ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਤੁਰੰਤ ਮੰਨਣ ਲਈ ਕਿਹਾ।
ਸਿੱਖ ਸਟੂਡੈਂਟਸ ਫੈਡਰੇਸ਼ਨ ਮਾਲਵਾ ਜੋਨ ਦੇ ਆਗੂ ਭਾਈ ਪਰਨਜੀਤ ਸਿੰਘ ਕੋਟਫ਼ੱਤਾ, ਸਿੱਖ ਯੂਥ ਆਫ ਪੰਜਾਬ ਦੇ ਭਾਈ ਹਰਪ੍ਰੀਤ ਸਿੰਘ ਖ਼ਾਲਸਾ, ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਜਾਰੀ ਪ੍ਰੈਸ ਨੋਟ ’ਚ ਕਿਹਾ ਕਿ ਚੰਗੀ ਵਿੱਦਿਅਕ ਯੋਗਤਾ ਰੱਖਣ ਵਾਲੇ ਇਹ ਸਹਾਇਕ ਪ੍ਰੋਫੈਸਰ ਪਿਛਲੇ ਲੰਮੇ ਸਾਲਾਂ ਤੋਂ ਤਨਦੇਹੀ ਨਾਲ ਵਿਦਿਆਰਥੀ ਨੂੰ ਪੜ੍ਹਾ ਰਹੇ ਹਨ, ਜਿਹਨਾਂ ਦੇ ਬਹੁਤੇ ਵਿਦਿਆਰਥੀ ਉਚ ਅਹੁਦਿਆਂ ’ਤੇ ਵੀ ਪੁੱਜ ਚੁੱਕੇ ਹਨ, ਪਰ ਸਰਕਾਰ ਉਹਨਾਂ ਨੂੰ ਪੱਕੇ ਨਹੀਂ ਕਰ ਰਹੀ, ਜਿਸ ਕਾਰਣ ਨੌਕਰੀਆਂ ਤੋਂ ਕੱਢ ਜਾਣ ਦੀ ਤਲਵਾਰ ਉਹਨਾਂ ’ਤੇ ਲਟਕ ਰਹੀ ਹੈ।
ਸਰਕਾਰ ਨੂੰ ਤੁਰੰਤ ਪੱਕੇ ਕਰਨ ਦੀ ਕੀਤੀ ਅਪੀਲ
ਵਿਦਿਆਰਥੀ ਆਗੂ ਪ੍ਰਦੀਪ ਸਿੰਘ ਭਾਗੀਬਾਂਦਰ, ਨਿਰਮਲ ਸਿੰਘ ਚੱਕ ਅਤਰ ਸਿੰਘ ਵਾਲਾ, ਮਨਦੀਪ ਸੇਖੋ, ਭੂਗੋਲ ਵਿਭਾਗ ਦੇ ਪ੍ਰੋਫੈਸਰ ਸਿਕੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 906 ਸਹਾਇਕ ਪ੍ਰੋਫੈਸਰ ਫੈਕਲਟੀ ਅਧਾਰਤ ਰੱਖੇ ਗਏ ਸਨ ਪਰ ਉਹਨਾਂ ਨੂੰ ਪੱਕਿਆਂ ਕਰਨ ਦੀ ਬਜਾਏ ਉਹਨਾਂ ’ਤੇ ਛਾਟੀ ਦੀ ਤਲਵਾਰ ਲਟਕਾ ਦਿੱਤੀ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨਾ ਕੇਵਲ ਇਹਨਾਂ ਸਹਾਇਕ ਪ੍ਰੋਫੈਸਰਾਂ ਨਾਲ ਕੌਝਾ ਫਰਾਡ ਕਰ ਰਹੀ ਹੈ ਸਗੋਂ ਉਨਾਂ ਦਾ ਵਿੱਦਿਅਕ ਕੈਰੀਅਰ ਵੀ ਤਬਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਇਹਨਾਂ ਨੂੰ ਪੱਕਾ ਕਰੇ ਤਾਂ ਕਿ ਉਹ ਹੜ੍ਹਤਾਲਾਂ ਦੀ ਬਜਾਏ ਵਿਦਿਆਰਥੀਆਂ ਦੇ ਕੈਰੀਅਰ ਵੱਲ ਧਿਆਨ ਦੇਣ।
962900cookie-checkਸਹਾਇਕ ਪ੍ਰੋਫੈਸਰਾਂ ਦੇ ਸੰਘਰਸ਼ ਦੀ ਸਿੱਖ ਜਥੇਬੰਦੀਆਂ ਵੱਲੋਂ ਹਮਾਇਤ