December 21, 2024

Loading

ਚੜ੍ਹਤ ਪੰਜਾਬ ਦੀ
ਹੁਸ਼ਿਆਰਪੁਰ, 22 ਅਗਸਤ-  ਸਾਉਣ ਦੇ ਮਹੀਨੇ ਦੇ ਸਬੰਧ ‘ਚ ਸ਼੍ਰੀ ਕੋਮਲ ਦੁਰਗਾ ਭਜਨ ਮੰਡਲੀ ਲੁਧਿਆਣਾ ਵੱਲੋਂ ਪੰਡਿਤ ਵਾਸਦੇਵ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਾਤਾ ਚਿੰਤਪੁਰਨੀ ਦਰਬਾਰ ਗੀਤਾ ਭਵਨ ਹੁਸ਼ਿਆਰਪੁਰ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਤਮਸਤਕ ਹੋਏ, ਉਹਨਾਂ ਨਾਲ ਮੇਅਰ ਸੁਰਿੰਦਰ ਛਿੰਦਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੌਰ ਸੈਣੀ, ਡਿਪਟੀ ਮੇਅਰ ਰੰਜੀਤਾ ਚੌਧਰੀ, ਪ੍ਰਦੀਪ ਬਿੱਟੂ, ਐਡਵੋਕੇਟ ਅਮਰਜੋਤ ਸੈਣੀ ਆਦਿ ਹਾਜ਼ਰ ਸਨ, ਜਿਹਨਾ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਉਹਨਾਂ ਦੱਸਿਆ ਕਿ ਹਰ ਸਾਲ ਮਹਾਂਮਾਈ ਦੇ ਭੰਡਾਰੇ ਤੋਂ ਇਲਾਵਾ ਰੋਜ਼ਾਨਾ ਵੱਡੀ ਗਿਣਤੀ ‘ਚ ਲੋਕ ਮਾਂ ਚਿੰਤਪੁਰਨੀ ਜੀ ਦੇ ਦਰਬਾਰ ‘ਤੇ ਨਤਮਸਤਕ ਹੋਣ ਜਾਂਦੇ ਹਨ ਪਰ ਬਦਕਿਸਮਤੀ ਸੀ ਕਿ ਰੋਡ ਦਾ ਬਹੁਤ ਬੁਰਾ ਹਾਲ ਸੀ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਪਰ ਮਹਾਂਮਾਈ ਕਿਰਪਾ ਸਦਕਾ ਇਹ ਸੇਵਾ ਦਾ ਮੌਕਾ ਸਾਡੇ ਹਿੱਸੇ ਆਇਆ ਤੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੋਚ ਸਦਕਾ ਉਹ ਪੂਰੀ ਕੀਤੀ ਅਤੇ ਰਹਿੰਦੀ ਸੜਕ ਬਰਸਾਤਾਂ ਤੋਂ ਬਾਅਦ ਜਲਦ ਪੂਰੀ ਕੀਤੀ ਜਾਵੇਗੀ।
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ‘ਚ ਜਲਦ ਵੱਡਾ ਕਾਲਜ ਬਣੇਗਾ ਅਤੇ ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ‘ਚ ਲੱਗਿਆ ਇਹ ਲੰਗਰ 18 ਤਰੀਕ ਤੋਂ 25 ਅਗਸਤ ਤੱਕ ਚੱਲੇਗਾ, ਜਿਸ ‘ਚ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇਸ ਮੌਕੇ ਚੇਅਰਮੈਨ ਮੰਜੂ ਕਸ਼ਯਪ, ਪ੍ਰਧਾਨ ਸੁਰਿੰਦਰ ਮਲਹੋਤਰਾ, ਮੀਡੀਆ ਸਲਾਹਕਾਰ ਨੀਲ ਕਮਲ ਸ਼ਰਮਾ, ਸੰਦੀਪ ਸਹਿਗਲ, ਪ੍ਰਦੀਪ ਬਿੱਟੂ, ਅਮਰਜੋਤ ਸੈਣੀ, ਦੇਵ ਸਹਿਗਲ, ਰਾਜੇਸ਼ ਸ਼ਰਮਾ, ਅਨਿਲ ਕੁਮਾਰ, ਦਲਜੀਤ ਕੁਮਾਰ ਪੱਪੂ, ਬਲਦੇਵ ਕ੍ਰਿਸ਼ਨ, ਚੇਤਨ ਮਲਹੋਤਰਾ, ਹੈਪੀ ਸ਼ਰਮਾ, ਟਵਿੰਕਲ ਸ਼ਰਮਾ ਆਦਿ ਹਾਜਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
158730cookie-checkਸ਼੍ਰੀ ਕੋਮਲ ਦੁਰਗਾ ਭਜਨ ਮੰਡਲੀ ਲੁਧਿਆਣਾ ਦੇ ਹੁਸ਼ਿਆਰਪੁਰ ਭੰਡਾਰੇ ‘ਤੇ ਨਤਮਸਤਕ ਹੋਏ ਮੰਤਰੀ ਬ੍ਰਹਮ ਸ਼ੰਕਰ ਜਿੰਪਾ
error: Content is protected !!