April 21, 2024

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ -ਲੁਧਿਆਣਾ ਫੋਟੋ ਪੱਤਰਕਾਰ ਐਸੋਸ਼ੀਏਸ਼ਨ ਵੱਲੋਂ 8ਵੀਂ ਸਲਾਨਾ ਫੋਟੋ ਪ੍ਰਦਰਸ਼ਨੀ ਲਕਸ਼ਮੀ ਲੇਡੀਜ਼ ਕਲੱਬ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਅਤੇ ਹਲਕਾ ਈਸਟ ਦੇ ਵਿਧਾਇਕ ਸਾਹਿਬਾਨ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਵਿਸ਼ੇਸ਼ ਸ਼ਿਕਰਤ ਕੀਤੀ।

ਇਸ ਮੌਕੇ ਤੇ ਪੱਤਰਕਾਰ ਐਸੋਸ਼ੀਏਸ਼ਨ ਵੱਲੋਂ ਸ਼ਰਨ ਪਾਲ ਸਿੰਘ ਮੱਕੜ  ਦਾ ਇਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਵੱਖ ਵੱਖ ਅਖ਼ਬਾਰਾਂ ਵਿੱਚ ਸੇਵਾਵਾਂ ਨਿਭਾ ਰਹੇ 22 ਫੋਟੋ ਪੱਤਰਕਾਰਾਂ ਦੀਆਂ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਪ੍ਰਦਰਸ਼ਨੀ ਵਿੱਚ ਇੰਨਾ ਪਤਰਕਾਰਾਂ ਦੀਆਂ 44 ਦੇ ਕਰੀਬ ਫੋਟੋਆ ਪ੍ਰਦਰਸ਼ਿਤ ਕੀਤੀਆਂ ਗਈਆਂ।
ਇਸ ਪ੍ਰਦਰਸ਼ਨੀ ਵਿੱਚ ਪਹੁੰਚੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਇੰਨਾ ਪਤਰਕਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬੜੇ ਸੁਚੱਜੇ ਢੰਗ ਨਾਲ ਇੰਨਾ ਫੋਟੋਆਂ ਵਿੱਚ ਪਤਰਕਾਰਾਂ ਨੇ ਵਾਤਾਵਰਣ ਨੂੰ ਪਿਆਰ, ਕੁਦਰਤ ਦੀ ਖੂਬਸੂਰਤੀ ਅਤੇ ਸ਼ਹਿਰ ਦੇ ਵੱਖ ਵੱਖ ਦ੍ਰਿਸ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਤੇ ਹਲਕਾ ਆਤਮ ਨਗਰ ਦੇ ਵਾਰਡ ਨੰਬਰ 50 ਤੋਂ ਤੇਜਿੰਦਰ ਸਿੰਘ ਰਿੰਕੂ ਅਤੇ ਦਲੀਪ ਸਿੰਘ ਖੁਰਾਣਾ ਵੀ ਮੌਜੂਦ ਸਨ।
#For any kind of News and advertisement contact us on 980-345-0601
 Kindly Like,share and subscribe our News Portal http://charhatpunjabdi.com/wp-login.php
158640cookie-checkਪੱਤਰਕਾਰ ਐਸੋਸ਼ੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਦਾ ਫੋਟੋ ਪ੍ਰਦਰਸ਼ਨੀ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ
error: Content is protected !!