ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ/ ਰਵੀ ਵਰਮਾ) -ਸਮੂਹ ਲੁਧਿਆਣਾ ਦੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾ ਵਲੋ ਸਿੱਖ ਮਸਲਿਆ ਵਿੱਚ ਨਾ ਬੋਲਣ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਪਾਏ ਗਏ ਮਤੇ ਅਨੁਸਾਰ ਲੁਧਿਆਣੇ ਦੇ ਸਮੂਹ ਐਸ.ਜੀ.ਪੀ.ਸੀ ਮੈਂਬਰਾਂ ਨੂੰ ਦੂਸ਼ਟ ਪਾਪੀ ਅਨਿਲ ਅਰੋੜਾ ਵੱਲੋਂ ਬੋਲੇ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵਰਤੇ ਗਏ ਭਦੇ ਸ਼ਬਦਾਂ ਦੇ ਸੰਬੰਧ ਵਿੱਚ ਜਾਂ ਹੋਰ ਕਿਸੇ ਵੀ ਸਿੱਖ ਮਸਲੇ ਵਿੱਚ ਨਾ ਬੋਲਣ ਕਰਕੇ ਓਹਨਾ ਨੂੰ ਸਵਾਲ ਪੁੱਛਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਅਧੀਨ ਅੱਜ ਮੈਬਰ ਐਸ.ਜੀ.ਪੀ.ਸੀ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਸਵਾਲ ਪੁੱਛਣ ਸੰਬੰਧੀ ਸਿੱਖ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਪੰਥ ਪ੍ਰਸਿਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮਖੂ, ਸਿੱਖ ਯੂਥ ਪਾਵਰ ਆਫ ਪੰਜਾਬ ਦੇ ਮੁੱਖ ਸੇਵਾਦਾਰ ਨਿਹੰਗ ਪ੍ਰਦੀਪ ਸਿੰਘ ਇਆਲੀ, ਭਾਈ ਜਰਨੈਲ ਸਿੰਘ ਬੈਂਸ, ਬੰਦੀ ਰਿਹਾਈ ਮੋਰਚਾ ਭਾਈ ਜੰਗ ਸਿੰਘ,ਨਿਹੰਗ ਹਰਪ੍ਰੀਤ ਸਿੰਘ ਗਏ ਸਨ ਅਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਸਵਾਲ ਪੁੱਛੇ ਗਏ ਕਿ ਓਹ ਅਨਿਲ ਅਰੋੜਾ ਵਾਲੇ ਮਸਲੇ ਵਿੱਚ ਜਾਂ ਹੋਰ ਮਸਲਿਆਂ ਵਿੱਚ ਕਿਉੰ ਨਹੀਂ ਅਗਾਂਹ ਹੋ ਕੇ ਕਾਰਵਾਈ ਕਰਦੇ।
ਪੁਛੇ ਗਏ ਸਵਾਲਾਂ ਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਨਾਲ ਹੋਈ ਤਿਖੀ ਨੋਕ ਝੋਕ
ਇਸ ਮੌਕੇ ਸਿੱਖ ਜੱਥੇਬੰਦੀਆਂ ਦੀ ਜਥੇਦਾਰ ਬਲਵਿੰਦਰ ਸਿੰਘ ਬੈਂਸ ਨਾਲ ਪੁਛੇ ਗਏ ਸਵਾਲਾਂ ਤੇ ਤਿਖੀ ਨੋਕ-ਝੋਕ ਤੋਂ ਬਾਅਦ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇਤਾਂ ਜਵਾਬ ਵਿੱਚ ਕਿਹਾ ਕਿ ਸਿੱਖ ਹੋਣ ਦੇ ਨਾਤੇ ਮੈਂ ਬਚਨ ਦਿੰਦਾ ਹਾਂ ਕਿ ਇਸ ਮਸਲੇ ਵਿੱਚ ਵੀ ਓਹ ਓਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਭਵਿੱਖ ਵਿੱਚ ਕੋਈ ਵੀ ਅਜਿਹਾ ਮੁੱਦਾ ਆਉਂਦਾ ਹੈ ਤਾਂ ਉਹ ਸਿੱਖ ਜਥੇਬੰਦੀਆਂ ਦੇ ਨਾਲ ਹੋ ਕੇ ਤੁਰਨਗੇ ਜੇਕਰ ਓਹ ਆਪਣੇ ਬਚਨਾਂ ਤੋਂ ਭੱਜਦੇ ਹਨ ਤਾਂ ਸਿੱਖ ਕੌਮ ਨੂੰ ਜਵਾਬਦੇਹ ਹੋਣਗੇ ਅਤੇ ਸਿੱਖ ਜਥੇਬੰਦੀਆਂ ਦੇ ਕਹਿਣ ਤੇ ਓਹਨਾਂ ਸਰਕਾਰ ਨੂੰ ਵੀ ਕਿਹਾ ਇਸ ਦੁਸ਼ਟ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ।
ਇਸ ਮੌਕੇ ਸਿੱਖ ਜਥੇਬੰਦੀਆਂ ਨੇ ਕਿਹਾ ਕੇ ਓਹ ਆਪਣੇ ਸਿੱਖ ਆਗੂਆਂ ਨੂੰ ਸਵਾਲ ਕਰਦੇ ਰਹਿਣਗੇ ਅਤੇ ਓਹਨਾਂ ਨੂੰ ਪੰਥ ਲਈ ਕਾਰਜ ਕਰਦੇ ਰਹਿਣ ਲਈ ਸਮੇਂ ਸਮੇਂ ਸਿਰ ਯਾਦ ਕਰਵਾਉਂਦੇ ਰਹਿਣਗੇ।ਇਸ ਸਮੇਂ ਭਾਈ ਜੰਗ ਸਿੰਘ, ਕੁਲਦੀਪ ਸਿੰਘ ਲਾਂਬਾ, ਭਾਈ ਇਕਬਾਲ ਸਿੰਘ, ਬਲਵਿੰਦਰ ਸਿੰਘ ਕੁਲਾਰ, ਨਿਹੰਗ ਕੰਵਲਪ੍ਰੀਤ ਸਿੰਘ, ਸੇਵਾ ਸਿੰਘ, ਪ੍ਰੇਮਪ੍ਰੀਤ ਸਿੰਘ, ਮਨਿੰਦਰ ਸਿੰਘ ਅਕਾਲੀ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਜਗਵੀਰ ਸਿੰਘ, ਗੁਰਵਿੰਦਰ ਸਿੰਘ ਲਵਲੀ, ਕੁਲਵੰਤ ਸਿੰਘ ਬਾੜੇਵਾਲ, ਬਾਬਾ ਭਾਨਾ ਅਤੇ ਹੋਰ ਸਿੰਘ ਹਾਜਿਰ ਸਨ।
903400cookie-checkਸਿੱਖ ਮਸਲਿਆ ਵਿੱਚ ਨਾ ਬੋਲਣ ਕਰਕੇ ਸਿੱਖ ਜਥੇਬੰਦੀਆਂ ਨੇ ਐਸਜੀਪੀਸੀ ਮੈਂਬਰ ਬਲਵਿੰਦਰ ਸਿੰਘ ਬੈਂਸ ਦਾ ਕੀਤਾ ਘਿਰਾਓ