April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,9 ਨਵੰਬਰ , (ਪ੍ਰਦੀਪ ਸ਼ਰਮਾ):ਪੰਜਾਬ ਦੀ ਨੌਜਵਾਨੀ ਨੂੰ ਨਸਿਆਂ ਤੋ ਬਚਾਉਣ ਲਈ ਪੰਜਾਬ ਦੇ ਪਿੰਡਾਂ ਵਿੱਚ ਖੇਡਾਂ ਨੂੰ ਵਿਸੇਸ ਤੌਰ ਤੇ ਪ੍ਰਫੁਲਤ ਕਰਨ ਦੀ ਲੋੜ ਹੈ। ਭਾਵੇ  ਪਿੰਡਾਂ ਵਿੱਚ ਸਮਾਜਸੇਵੀ ਤੇ ਉੱਦਮੀ ਨੌਜਵਾਨ ਇਹ ਕੰਮ ਆਪਣੇ ਪੱਧਰ ਤੇ ਕਰ ਰਹੇ ਹਨ ਪਰ ਸਰਕਾਰ ਸਹਾਇਤਾ ਬਿਨਾਂ ਇਹ ਕੰਮ ਨੇਪਰੇ ਨਹੀ ਚੜ੍ਹ ਸਕਦਾ ਪਰਤੂੰ ਪੰਜਾਬ ਸਰਕਾਰ ਇੰਨਾ ਵੱਲ ਧਿਆਨ ਨਹੀ ਦੇ ਰਹੀ।ਇੰਨਾ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਖੇਡ ਮੈਦਾਨ ਵਿੱਚ ਖਿਡਾਰੀਆਂ ਤੇ ਕੋਚ ਨੂੰ ਮਿਲਦਿਆ ਕੀਤਾ।
ਉਨ੍ਹਾਂ ਪਿੰਡ ਮਹਿਰਾਜ ਦੇ ਨਿਊ ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਮਹਿਰਾਜ ਦੇ ਪ੍ਰਧਾਨ ਯੋਧਾ ਸਿੰਘ ਮਹਿਰਾਜ ਵੱਲੋ ਅਤੇ ਮਨੀ ਜਲਾਲ ਕੋਚ ਦੇ ਸਹਿਯੋਗ ਨਾਲ ਲਗਾਏ ਗਏ ਨੌਜਵਾਨਾਂ ਦੀ ਟ੍ਰੇਨਿੰਗ ਕੈਂਪ ਵਿੱਚ ਸ਼ਿਰਕਤ ਕਰਦਿਆ ਕਿਹਾ ਕਿ ਕਲੱਬ ਦੇ ਕੋਚ ਮਨੀ ਜਲਾਲ ਦਾ ਬਹੁਤ ਹੀ ਸ਼ਲਾਂਗਾਯੋਗ ਕਦਮ ਹੈ ਜੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਅਤੇ ਨਾਲ ਹੀ ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਬਲਕਾਰ ਸਿੱਧੂ ਦੀ ਹਾਜਰੀ ਚ ਪਿੰਡ ਮਹਿਰਾਜ ਵਿਖੇ 24, 25 ਤੇ 26 ਦਸੰਬਰ ਨੂੰ ਖੇਡ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ
ਇਸ ਮੌਕੇ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਮਨੀ ਜਲਾਲ ਕੋਚ ਅਤੇ ਪ੍ਰਧਾਨ ਯੋਧਾ ਸਿੰਘ ਮਹਿਰਾਜ ਨੂੰ ਕਲੱਬ ਚਲਾਉਣ ਲਈ 15000 ਰੁਪਏ ਵਿੱਤੀ ਸਹਾਇਤਾ ਕੀਤੀ ਤਾਂ ਜੋਂ ਮਹਿਰਾਜ ਪਿੰਡ ਦੇ ਨੌਜਵਾਨ ਖੇਂਡ ਮੈਦਾਨ ‘ਚ ਮਹਿਨਤ ਕਰਕੇ ਖੇਡਾਂ ਵਿੱਚ ਅੱਵਲ ਆਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਇਸ ਮੌਕੇ ਬਲਕਾਰ ਸਿੰਘ ਸਿੱਧੂ ਦੀ ਹਾਜਰੀ ਵਿੱਚ 24, 25, 26 ਦਸੰਬਰ ਨੂੰ ਖੇਡ ਟੂਰਨਾਮੈਂਟ ਕਰਵਾਉਣ ਲਈ ਤਰੀਕਾ ਦਾ ਐਲਾਨ ਕੀਤਾ ਗਿਆ।
ਇਸ ਸਮੇਂ ਹੋਰਨਾਂ ਤੋ ਇਲਾਵਾ ਕਲੱਬ ਪ੍ਰਧਾਨ ਯੋਧਾ ਸਿੰਘ ਮਹਿਰਾਜ, ਕੋਚ ਮਨੀ ਜਲਾਲ, ਇਕਬਾਲ, ਯਾਦਵਿੰਦਰ, ਹੈਪੀ ਕਬੱਡੀ ਖਿਡਾਰੀ, ਮਨਦੀਪੀ, ਰੌਲੀ ਕਬੱਡੀ, ਗੁਰਪ੍ਰੀਤ ਸਿੰਘ ਭੋਕਵ, ਜਸਪਾਲ ਸਿੰਘ, ਗੱਗੂ, ਜਗਦੇਵ ਸਿੰਘ  ਮਹਿਰਾਜ ਪੱਤੀ ਕਾਲਾ, ਅਮਨਾ, ਮਹਿਕ, ਪਰਮਿੰਦਰ ਸਿੰਘ, ਨਿਰਮਲ ਸਿੰਘ ਨਿੰਮਾ ਮਿਸਤਰੀ, ਤੇਜਿੰਦਰ ਸਿੰਘ, ਗੋਗੀ ਪੱਤੀ, ਬੌਬੀ, ਖੁਸ਼ਪ੍ਰੀਤ ਸਿੰਘ, ਜਗਸੀਰ ਸਿੰਘ ਸੀਰਾ ਅਤੇ ਪਾਰਟੀ ਮੈਂਬਰ ਰਣਜੀਤ ਸਿੰਘ ਟੱਲਵਾਲੀ, ਮੈਂਬਰ ਸਿੰਘ, ਅਮਨਿੰਦਰ ਸਿੰਘ, ਸੈਬਰ ਸਿੰਘ ਟੱਲਵਾਲੀ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਸਰਕਲ ਇੰਚਾਰਜ, ਕਾਲਾ ਮਹਿਰਾਜ, ਐਸ਼ਵੀਰ ਸਿੰਘ ਟੱਲਵਾਲੀ, ਗੁਰਮੀਤ ਸਿੰਘ, ਰਾਜੂ ਜੇਠੀ ਬਲਾਕ ਪ੍ਰਧਾਨ, ਗੋਲਡੀ ਵਰਮਾ ਸਰਕਲ ਇੰਚਾਰਜ, ਗੋਰਾ ਲਾਲ ਸਾਬਕਾ ਸਰਪੰਚ, ਆਰ ਐਸ ਜੇਠੀ, ਦਰਸ਼ਨ ਸਿੰਘ ਸੋਹੀ, ਲਖਵਿੰਦਰ ਸਿੰਘ, ਗੱਗੂ ਫੂਲ, ਕੁਲਦੀਪ ਸਿੰਘ ਸੋਹੀ, ਤੇਜਿੰਦਰ ਸਿੰਘ, ਅਰਜਨ ਮਿੱਤਲ, ਵੀਨਾ ਬਾਠ, ਲਖਵਿੰਦਰ ਮਹਿਰਾਜ, ਵਿੱਕੀ ਤੇ ਸੀਰਾ ਮੱਲੂਆਣਾ ਆਦਿ ਹਾਜਰ ਸਨ।

 

90310cookie-checkਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਖੇਡਾਂ ਨੂੰ ਵਿਸੇਸ ਤਵੱਜੋ ਦਿੱਤੀ ਜਾਵੇਗੀ :ਬਲਕਾਰ ਸਿੱਧੂ
error: Content is protected !!