April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਗਤਾ ਭਾਈ ਕਾ, 8 ਫਰਵਰੀ (ਪ੍ਰਦੀਪ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਨੇ ਦੱਸ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਸੀ , ਪਰ ਕਾਂਗਰਸ ਸਰਕਾਰ ਉਸ ਨੂੰ ਅੱਗੇ ਵਧਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਤੋਂ  ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ  ਦਿਆਲਪੁਰਾ ਮਿਰਜ਼ਾ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ  ਕਈ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਉਪਰੰਤ ਕੀਤਾ । ਮਲੂਕਾ ਨੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਜ਼ੈਲਦਾਰ ਅਤੇ ਕਾਂਗਰਸ ਅਤੇ ਆਪ ਪਾਰਟੀ   ਛੱਡ ਕੇ ਆਏ ਕਈ ਪਰਿਵਾਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ ।
ਮਲੂਕਾ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਬੁਨਿਆਦੀ ਢਾਂਚਾ ਮਜ਼ਬੂਤ ਹੋਣਾ ਜ਼ਰੂਰੀ ਹੁੰਦਾ ਹੈ । ਅਕਾਲੀ ਦਲ ਨੇ  ਸੂਬੇ ਵਿਚ ਸਰਪਲੱਸ ਬਿਜਲੀ ਏਅਰਪੋਰਟ ਅਤੇ ਸੜਕਾਂ ਦਾ ਜਾਲ ਵਿਛਾ ਕੇ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਸਨ । ਬੁਨਿਆਦੀ ਸਹੂਲਤਾਂ ਵਿਕਸਤ ਹੋਣ ਤੋਂ ਬਾਅਦ ਸੂਬੇ ਵਿੱਚ ਵੱਡੇ ਵਪਾਰਕ ਘਰਾਣਿਆਂ ਨੂੰ ਸੂਬੇ ਵਿੱਚ ਇਨਵੈਸਟਮੈਂਟ ਕਰਵਾਉਣ ਦੇ ਰਾਹ ਮੋਕਲੇ ਹੋ ਗਏ ਸਨ । ਸੱਤਾ ਪਰਿਵਰਤਨ ਹੋਣ ਤੋਂ ਬਾਅਦ ਕਾਂਗਰਸ ਨੇ ਸੂਬੇ ਦੀ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ । ਕਾਂਗਰਸ ਸੂਬੇ ਦਾ ਭਲਾ ਚਾਹੁੰਦੀ ਤਾਂ ਉਹ ਅਕਾਲੀ ਦਲ ਵਲੋਂ ਵਿਕਸਿਤ ਦਰਜੇ ਦਾ ਲਾਹਾ ਲੈ ਸਕਦੀ ਸੀ।
ਮਲੂਕਾ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ  ਵੱਡੇ ਵਪਾਰਕ ਘਰਾਣਿਆਂ ਨੂੰ ਪੰਜਾਬ ਵਿੱਚ ਉਦਯੋਗ ਲਾਉਣ ਦਾ ਸੱਦਾ ਦਿੱਤਾ ਜਾਵੇਗਾ । ਜਿਸ ਨਾਲ ਜਿੱਥੇ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਉੱਥੇ ਹੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ । ਇਸ ਮੌਕੇ ਡਾ ਜਸਪਾਲ ਸਿੰਘ ਦਿਆਲਪੁਰਾ ਸਾਬਕਾ ਸਰਪੰਚ ਜੋਗਿੰਦਰ ਸਿੰਘ ਸਾਬਕਾ ਸਰਪੰਚ ਕੁੱਕੂ ਸਿੰਘ  ਗੁਰਪਾਲ ਸਿੰਘ ਭੱਟੀ ਲਾਲੀ ਸੰਧੂ ਡਾ ਗਗਨ  ਗੁਰਿੰਦਰ ਸ਼ਰਮਾ ਰਤਨ ਸ਼ਰਮਾ  ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ
104980cookie-checkਸੀਨੀਅਰ ਕਾਂਗਰਸੀ ਆਗੂ ਕਈ ਪਰਿਵਾਰਾਂ ਸਮੇਤ ਅਕਾਲੀ ਦਲ ਚ ਸ਼ਾਮਲ
error: Content is protected !!