ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 27 ਜਨਵਰੀ (ਪ੍ਰਦੀਪ ਸ਼ਰਮਾ) – ਸਥਾਨਕ ਨਵੀ ਅਨਾਜ ਮੰਡੀ ਵਿਖੇ ਦੇਸ਼ ਦਾ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਐਸ.ਡੀ.ਐਮ ਫੂਲ ਓਮ ਪ੍ਰਕਾਸ਼ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ। ਇਸ ਉਪਰੰਤ ਰਾਸ਼ਟਰੀ ਗੀਤ ਅਤੇ ਮਾਰਚ ਪਾਸਟ ਨਾਲ ਸਲਾਮੀ ਲਈ ਗਈ। ਐਸ.ਡੀ.ਐਮ ਓਮ ਪ੍ਰਕਾਸ਼ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਸ਼ਹਿਰ ਨਿਵਾਸੀਆਂ ਨੂੰ ਭਾਰਤੀ ਗਣਤੰਤਰ ਦੇ ਨਿਯਮਾਂ ਅਤੇ ਸੰਵਿਧਾਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਅਕਤੀਆਂ, ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ, ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਫੂਲ ਆਸ਼ਵੰਤ ਸਿੰਘ, ਸੈਸ਼ਨ ਜੱਜ ਮੀਨਾਕਸ਼ੀ ਗੁਪਤਾ, ਦਲੀਪ ਕੁਮਾਰ, ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਨਿੱਜੀ ਸਹਾਇਕ ਸੀਰਾ ਮੱਲੂਆਣਾ, ਆਪ ਆਗੂ ਨਰੇਸ਼ ਕੁਮਾਰ ਬਿੱਟੂ, ਮਨੋਜ ਮੁੰਨਾ, ਰੌਬੀ ਬਰਾੜ ਇੰਦਰਜੀਤ ਬਾਵਾ, ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਐਸ.ਐਮ.ਓ ਡਾ. ਹਰਵਿੰਦਰ ਸਿੰਘ, ਡਾ. ਆਸ਼ੀਸ਼ ਬਜਾਜ, ਡਾ. ਸੁਮਿਤ ਮਿੱਤਲ, ਮਾਰਕਫੈਡ ਰਾਮਪੁਰਾ ਬ੍ਰਾਚ ਦੇ ਮੈਨੇਜਰ ਕਰਮਜੀਤ ਸਿੰਘ, ਫੂਡ ਸਪਲਾਈ ਇੰਸਪੈਕਟਰ ਅਰੁਣ ਕੁਮਾਰ ਆਦਿ ਹਾਜ਼ਰ ਸਨ ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1391100cookie-checkਰਾਮਪੁਰਾ ਫੂਲ ਵਿਖੇ ਐਸ.ਡੀ.ਐਮ ਓਮ ਪ੍ਰਕਾਸ਼ ਨੇ ਲਹਿਰਾਇਆ ਕੌਮੀ ਝੰਡਾ