March 29, 2024

Loading

ਚੜ੍ਹਤ ਪੰਜਾਬ ਦੀ 

ਮਾਨਸਾ 31 ਮਾਰਚ (ਪ੍ਰਦੀਪ ਸ਼ਰਮਾ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਨਰਮੇ ਦਾ ਮੁਆਵਜ਼ਾ ਲੈਣ ਲਈ ਲਾਇਆ ਪੱਕਾ ਮੋਰਚਾ 24ਵੇਂ ਦਿਨ ਵਿਚ ਸ਼ਾਮਲ ਮਾਨਸਾ ਕਚਹਿਰੀ ਵਿੱਚ ਨਰਮੇ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਨਰਮੇ ਦਾ ਮੁਆਵਜ਼ਾ ਲੈਣ ਲਈ ਕਈ ਕਿਸਾਨ ਤੇ ਨਰਮੇ ਦੀ ਚੁਗਾਈ ਲੈਣ ਲਈ ਮਜ਼ਦੂਰ ਮੈਦਾਨ ਵਿੱਚ ਨਿੱਤਰੇ ਹੋਇਆ ਪਰ ਜ਼ਿਲ੍ਹਾ ਪ੍ਰਸ਼ਾਸਨ ਗੰਭੀਰਤਾ ਨਹੀਂ ਦਿਖਾ ਰਿਹਾ
ਅੱਜ ਦੇ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਨਰਮੇ ਦਾ ਮੁਆਵਜ਼ਾ ਛੇਤੀ ਪਾਇਆ ਜਾਵੇ ਦੂਸਰਾ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪਿੰਡ ਮੋਜ਼ੋ ਵਿਖੇ ਇਕ ਕਿਸਾਨਾ ਦੇ ਨਾਜਾਇਜ਼ ਮਾਈਨਿੰਗ ਦੇ ਪਰਚੇ ਰੱਦ ਕੀਤੇ ਜਾਣ ਅਤੇ ਫੜੇ ਟਰੈਕਟਰ ਅਤੇ ਜੇ ਸੀ ਬੀ ਛੱਡੇ ਜਾਣ ਜੇ ਨਹੀਂ ਪਰਚੇ ਰੱਦ ਹੁੰਦੇ ਸੰਘਰਸ਼ ਤਿੱਖਾ ਕੀਤਾ ਜਾਵੇਗਾ
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ ਬੀਕੇਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬੀਕੇਯੂ ਮਾਨਸਾ ਦੇ ਉੱਗਰ ਸਿੰਘ ਮਾਨਸਾ ਜਮਹੂਰੀ ਕਿਸਾਨ ਸਭਾ ਦੇ ਸੱਤਪਾਲ ਸ਼ਰਮਾ ਭੋਪਾਲ ਬਲਵਿੰਦਰ ਸ਼ਰਮਾ ਖਿਆਲਾ ਮੱਖਣ ਭੈਣੀਬਾਘਾ ਨਰਿੰਦਰ ਕੌਰ ਬੁਰਜ ਹਮੀਰਾ ਸੁਖਚਰਨ ਸਿੰਘ ਦਾਨੇਵਾਲਾ ਮਨਜੀਤ ਮਾਖਾ ਐਡਵੋਕੇਟ ਮੈਡਮ ਬਲਵੀਰ ਕੌਰ ਮਾਨਸਾ ਛਿੰਦਰਪਾਲ ਕੌਰ ਮਾਨਸਾ ਪੱਪੀ ਮਾਖਾ ਰਾਜਪਾਲ ਅਲੀਸ਼ੇਰ ਸ਼ੰਦਰ ਸਿੰਘ ਖਿਆਲਾ ਕਲਾਂ ਸਰਗਰਮ ਬੱਚਾ ਗੁਰਵਿੰਦਰ ਸਿੰਘ ਖਿਆਲਾ ਆਦਿ ਨੇ ਸੰਬੋਧਨ ਕੀਤਾ ।

 

112220cookie-checkਸੰਯੁਕਤ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਏ ਮਾਈਨਿੰਗ ਦੇ ਝੂਠੇ ਪਰਚੇ ਰੱਦ ਕਰਨ ਦੀ ਚਿਤਾਵਨੀ
error: Content is protected !!