ਚੜ੍ਹਤ ਪੰਜਾਬ ਦੀ
ਮਾਨਸਾ 31 ਮਾਰਚ (ਪ੍ਰਦੀਪ ਸ਼ਰਮਾ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਨਰਮੇ ਦਾ ਮੁਆਵਜ਼ਾ ਲੈਣ ਲਈ ਲਾਇਆ ਪੱਕਾ ਮੋਰਚਾ 24ਵੇਂ ਦਿਨ ਵਿਚ ਸ਼ਾਮਲ ਮਾਨਸਾ ਕਚਹਿਰੀ ਵਿੱਚ ਨਰਮੇ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਨਰਮੇ ਦਾ ਮੁਆਵਜ਼ਾ ਲੈਣ ਲਈ ਕਈ ਕਿਸਾਨ ਤੇ ਨਰਮੇ ਦੀ ਚੁਗਾਈ ਲੈਣ ਲਈ ਮਜ਼ਦੂਰ ਮੈਦਾਨ ਵਿੱਚ ਨਿੱਤਰੇ ਹੋਇਆ ਪਰ ਜ਼ਿਲ੍ਹਾ ਪ੍ਰਸ਼ਾਸਨ ਗੰਭੀਰਤਾ ਨਹੀਂ ਦਿਖਾ ਰਿਹਾ।
ਅੱਜ ਦੇ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਨਰਮੇ ਦਾ ਮੁਆਵਜ਼ਾ ਛੇਤੀ ਪਾਇਆ ਜਾਵੇ ਦੂਸਰਾ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪਿੰਡ ਮੋਜ਼ੋ ਵਿਖੇ ਇਕ ਕਿਸਾਨਾ ਦੇ ਨਾਜਾਇਜ਼ ਮਾਈਨਿੰਗ ਦੇ ਪਰਚੇ ਰੱਦ ਕੀਤੇ ਜਾਣ ਅਤੇ ਫੜੇ ਟਰੈਕਟਰ ਅਤੇ ਜੇ ਸੀ ਬੀ ਛੱਡੇ ਜਾਣ ਜੇ ਨਹੀਂ ਪਰਚੇ ਰੱਦ ਹੁੰਦੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ ਬੀਕੇਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬੀਕੇਯੂ ਮਾਨਸਾ ਦੇ ਉੱਗਰ ਸਿੰਘ ਮਾਨਸਾ ਜਮਹੂਰੀ ਕਿਸਾਨ ਸਭਾ ਦੇ ਸੱਤਪਾਲ ਸ਼ਰਮਾ ਭੋਪਾਲ ਬਲਵਿੰਦਰ ਸ਼ਰਮਾ ਖਿਆਲਾ ਮੱਖਣ ਭੈਣੀਬਾਘਾ ਨਰਿੰਦਰ ਕੌਰ ਬੁਰਜ ਹਮੀਰਾ ਸੁਖਚਰਨ ਸਿੰਘ ਦਾਨੇਵਾਲਾ ਮਨਜੀਤ ਮਾਖਾ ਐਡਵੋਕੇਟ ਮੈਡਮ ਬਲਵੀਰ ਕੌਰ ਮਾਨਸਾ ਛਿੰਦਰਪਾਲ ਕੌਰ ਮਾਨਸਾ ਪੱਪੀ ਮਾਖਾ ਰਾਜਪਾਲ ਅਲੀਸ਼ੇਰ ਸ਼ੰਦਰ ਸਿੰਘ ਖਿਆਲਾ ਕਲਾਂ ਸਰਗਰਮ ਬੱਚਾ ਗੁਰਵਿੰਦਰ ਸਿੰਘ ਖਿਆਲਾ ਆਦਿ ਨੇ ਸੰਬੋਧਨ ਕੀਤਾ ।
1122200cookie-checkਸੰਯੁਕਤ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਏ ਮਾਈਨਿੰਗ ਦੇ ਝੂਠੇ ਪਰਚੇ ਰੱਦ ਕਰਨ ਦੀ ਚਿਤਾਵਨੀ