ਚੜ੍ਹਤ ਪੰਜਾਬ ਦੀ
ਮਾਨਸਾ, 25 ਮਾਰਚ (ਪ੍ਰਦੀਪ ਸ਼ਰਮਾ) : ਮਾਨਸਾ ਜ਼ਿਲ੍ਹਾ ਕਚਹਿਰੀ ਵਿਚ ਨਰਮੇ ਦਾ ਮੁਆਵਜ਼ਾ ਲੈਣ ਲਈ ਪੱਕਾ ਧਰਨਾ 19 ਵੇਂ ਦਿਨ ਵਿਚ ਸ਼ਾਮਲ ਨਰਮੇ ਦਾ ਮੁਆਵਜ਼ਾ ਲੈਣ ਲਈ ਕਿਸਾਨ ਤੇ ਮਜ਼ਦੂਰ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਵਾਰ ਵਾਰ ਲਾਰੇ ਲੱਪੇ ਦੀ ਨੀਤੀ ਤੇ ਚੱਲ ਰਿਹਾ ਹੈ।ਪੰਜਾਬ ਸਰਕਾਰ ਕਈ ਦਿਨਾਂ ਤੋਂ ਦਮਗਜੇ ਮਾਰ ਰਹੀ ਹੈ ਕਿ ਅਸੀਂ ਨਰਮੇ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ ਮੁਆਵਜ਼ਾ ਜਾਰੀ ਨਾ ਹੋਣ ਕਾਰਨ ਮਾਨਸਾ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਸਾੜੀ ਗਈ ।
ਇਸ ਸਮੇਂ ਬੋਘ ਸਿੰਘ ਮਾਨਸਾ ਮਹਿੰਦਰ ਸਿੰਘ ਭੈਣੀਬਾਘਾ ਕਰਿਸ਼ਨ ਸਿੰਘ ਚੌਹਾਨ ਅਮਰੀਕ ਫਫੜੇ ਸੁਖਚਰਨ ਸਿੰਘ ਦਾਨੇਵਾਲੀਆ ਮੱਖਣ ਸਿੰਘ ਭੈਣੀਬਾਘਾ ਮੇਜਰ ਸਿੰਘ ਦੂਲੋਵਾਲ ਰੂਪ ਢਿੱਲੋਂ ਮਨਜੀਤ ਸੋਢੀ ਬੀ ਕੇ ਯੂ ਡਕੌਦਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਉਗਰ ਮਾਨਸਾ ਇਕਬਾਲ ਮਾਨਸਾ ਤੇਜ ਸਿੰਘ ਚਕੇਰੀਆਂ ਮਨਜੀਤ ਮਾਖਾ ਛਿੰਦਰ ਕੌਰ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਖਾਤਿਆਂ ਵਿਚ ਨਰਮੇ ਦਾ ਮੁਆਵਜ਼ਾ ਨਾ ਪਾਇਆ ਤਾਂ ਆਉਣ ਵਾਲੇ ਦਿਨਾਂ ਵਿਚ ਡਾ ਵਿਜੈ ਸਿੰਗਲਾ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ।ਜਾਰੀਕਰਤਾ ਬਲਵਿੰਦਰ ਸ਼ਰਮਾ ਖਿਆਲਾ।
1099300cookie-checkਸੰਯੁਕਤ ਮੋਰਚੇ ਦੀ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਸਾੜੀ ਸੰਯੁਕਤ ਕਿਸਾਨ ਮੋਰਚਾ