April 30, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 21ਦਸੰਬਰ (ਪਰਦੀਪ ਸ਼ਰਮਾ) :ਰਾਮਪੁਰਾ ਫੂਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸ਼ੰਟੂ ਕੁਮਾਰ ਅਤੇ ਅਰੁਣ ਗੋਇਲ ਪ੍ਰਧਾਨ ਐਸਓਆਈ ਰਾਮਪੁਰਾ ਦੇ ਯਤਨਾ ਸਦਕਾ ਵਿਜੇ ਕੁਮਾਰ ,ਅਜੇ ਕੁਮਾਰ ਪੁੱਤਰ ਸ੍ਰੀ ਨਰੇਸ਼ ਕੁਮਾਰ ਜੀ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿਚ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਸੰਬੋਧਨ ਕਰਦਿਆਂ ਬੂਥ ਨੰਬਰ 163ਦੇ ਸਾਰੇ ਹੀ ਮੁਹੱਲਾ ਨਿਵਾਸੀਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ 2022 ਚ ਆਉਣ ਵਾਲੀਆਂ ਚੋਣਾਂ ਲਈ ਲਾਮਬੰਦ ਕਰਦੇ ਹੋਏ ਅਪੀਲ ਕੀਤੀ ਮੁਹੱਲਾ ਨਿਵਾਸੀਆਂ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਮਲੂਕਾ ਸਾਹਬ ਤੁਹਾਡੇ ਨਾਲ ਵੱਧ ਚਡ਼੍ਹ ਕੇ ਅਸੀਂ ਸਹਿਯੋਗ ਕਰਾਂਗੇ।
ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਜੋ ਅਫਵਾਹਾਂ ਫੈਲ ਰਹੀਆਂ ਹਨ ਕਿ ਸਿਕੰਦਰ ਸਿੰਘ ਮਲੂਕਾ  ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਖੰਡਨ ਕਰਦਿਆਂ ਹੋਇਆਂ ਨਿਖੇਧੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਰਿਹਾ ਤੇ ਅਕਾਲੀ ਦਲ ਨਾਲ ਹੀ ਰਹੇਗਾ ਮਲੂਕਾ ਸਾਹਬ ਵਫਾਦਾਰ ਸਿਪਾਹੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਹੀ ਰਹਿਣਗੇ ।ਇਸ ਮੌਕੇ ਤੇ  ਸੱਤਪਾਲ ਗਰਗ ਸਰਕਲ ਪ੍ਰਧਾਨ ,ਸੁਰਿੰਦਰ ਜੌੜਾ ਪ੍ਰਧਾਨ ਬੀਸੀ ਵਿੰਗ ਜ਼ਿਲ੍ਹਾ ਬਠਿੰਡਾ ,ਨਰੇਸ਼ ਸੀਏ ਮੈਂਬਰ ਪੀ ਏ ਸੀ ,ਯੂਥ ਆਗੂ ਹੈਪੀ ਕੈਂਥ, ਅਮਨ ਗੁਪਤਾ, ਸਾਹਿਲ ਬਾਂਸਲ ,ਸੁਭਾਸ਼ ਕੁਮਾਰ, ਘੋਕ ਰੰਗਾਂ ਵਾਲੇ ,ਸੱਤਪਾਲ, ਲੋਕਪਾਲ ,ਅਸ਼ਵਨੀ ਗੋਇਲ ,ਪੰਮਾ ਮਾਨ, ਦਵਿੰਦਰ ਕੁਮਾਰ, ਕ੍ਰਿਸ਼ਨ ਬਾਂਸਲ ,ਵਿੱਕੀ ਕੁਮਾਰ ਅਸ਼ੋਕ ਕੁਮਾਰ ਖੋਖਰ ਵਾਲੇ ਪ੍ਰਿੰਸ ਸ਼ਰਮਾ , ਰਾਮ ਕੁਮਾਰ ਜਿੰਦਲ ਜਾਰੀਕਰਤਾ ਰੌਕੀ ਸਿੰਘ ਮੀਡੀਆ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਾਜ਼ਰ ਸਨ। 
96070cookie-checkਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸ਼ੰਟੂ ਕੁਮਾਰ ਅਤੇ ਅਰੁਣ ਗੋਇਲ ਪ੍ਰਧਾਨ ਐਸਓਆਈ ਰਾਮਪੁਰਾ ਦੇ ਯਤਨਾ ਸਦਕਾ ਹੋਈ ਮੀਟਿੰਗ 
error: Content is protected !!