October 3, 2024

Loading

ਚੜ੍ਹਤ ਪੰਜਾਬ ਦੀ
ਬਰਨਾਲਾ- ਪੰਜਾਬ ਕਿਸਾਨ ਯੂਨੀਅਨ ਦੇ ਦੋ ਰੋਜਾ ਸੂਬਾ ਇਜਲਾਸ ਦੀ ਪ੍ਰਧਾਨਗੀ ਜਰਨੈਲ ਸਿੰਘ ਰੋੜਾਂਵਾਲੀ,ਬਲਵੀਰ ਸਿੰਘ ਝਾਮਕਾ,ਭਾਈ ਸ਼ਮਸ਼ੇਰ ਸਿੰਘ ਆਸੀ,ਨਰਿੰਦਰ ਕੌਰ ਬੁਰਜ ਹਮੀਰਾ,ਕਮਲਪ੍ਰੀਤ ਘੁੰਮਣ ਕਲਾਂ,ਕਰਨੈਲ ਸਿੰਘ ਮਾਨਸਾ,ਬਲਵਿੰਦਰ ਕੌਰ ਵਿਰਕ,ਨਿਰਮਲ ਸਿੰਘ ਬਦਰਾ,ਤੇ ਜਸਵੀਰ ਕੌਰ ਹੇਅਰ ਨੇ ਕੀਤੀ। ਇਜਲਾਸ ਵਿਚ ਸਰਬਸੰਮਤੀ ਨਾਲ 17 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ,ਗੋਰਾ ਸਿੰਘ ਭੈਣੀ ਬਾਘਾ ਸੀਨੀਅਰ ਮੀਤ ਪ੍ਰਧਾਨ,ਭੋਲਾ ਸਿੰਘ ਸਮਾਉਂ ਮੀਤ ਪ੍ਰਧਾਨ,ਗੁਰਜੰਟ ਸਿੰਘ ਮਾਨਸਾ ਵਿੱਤ ਸਕੱਤਰ,ਜਰਨੈਲ ਸਿੰਘ ਰੋੜਾਂਵਾਲੀ ਮੀਤ ਪ੍ਰਧਾਨ,ਜਗਰਾਜ ਮਲੋਟ ਪ੍ਰੈਸ ਸਕੱਤਰ,ਬਲਵੀਰ ਸਿੰਘ ਜਲੂਰ ਜਥੇਬੰਦਕ ਸਕੱਤਰ,ਅਸੋਕ ਮਹਾਜਨ ਜੁਆਇੰਟ ਸਕੱਤਰ,ਅਤੇ ਸੁਖਦੇਵ ਸਿੰਘ ਭਾਗੋਕਾਵਾ ਚੁਣਿਆ ਗਿਆ।
ਇਸ ਮੌਕੇ ਇਜਲਾਸ ਨੂੰ ਸਬੋਧਨ ਕਰਦਿਆਂ ਬਿਹਾਰ ਦੇ ਵਿਧਾਇਕ ਸੁਦਾਮਾ ਪਰਸਾਦ, ਪਰੇਮ ਸਿੰਘ ਗਹਿਲਾਵਤ,ਪਰਸੋਤਮ ਸਰਮਾਂ,ਗੁਰਮੀਤ ਸਿੰਘ ਬਖਤੂਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ ਅੰਦਰ 1991ਤੋਂ ਨਰਸਿਮਾ ਤੇ ਡਾ. ਮਨਮੋਹਨ ਸਿੰਘ ਦੀ ਜੋੜੀ ਵੱਲੋਂ ਵਿਸ਼ਵੀਕਰਨ,ਨਿੱਜੀਕਰਨ ਤੇ ਉਦਾਰੀਕਰਨ ਦੀ ਨੀਤੀ ਨੂੰ ਲਿਆਦਾ ਗਿਆ ਸੀ,ਜਿਸਦੇ ਚੱਲਦਿਆਂ ਦੇਸ ਕਾਰਪੋਰੇਟ ਘਰਾਣਿਆਂ ਦੇ ਅਧੀਨ ਹੋਇਆ ਤੇ ਅੱਜ ਹਰ ਜਨਤਕ ਅਦਾਰਾ ਨਿੱਜੀਕਰਨ ਦੀ ਭੇਟ ਚੜਿਆ।
ਉਹਨਾਂ ਕਿਹਾ ਕਿ ਡਬਲਯੂ ਟੀ ਓ ਦੀਆਂ ਨੀਤੀਆਂ ਦੇ ਚੱਲਦਿਆਂ ਪੂੰਜੀਵਾਦ ਦੇ ਕਾਰਪੋਰੇਟੀਕਰਨ(ਨਿਗਲਣਾ) ਵਿੱਚ ਸਿਮੇਟ ਰਿਹਾ ਹੈ,ਉਹਨਾਂ ਕਿਹਾ ਕਿ ਆਰ.ਐਸ.ਐਸ ਦੀ ਰਣਨੀਤਿਕ ਨੀਤੀ ਤੇ ਚੱਲਦਿਆਂ ਕੇਂਦਰ ਸਰਕਾਰ ਬਜਾਏ ਕਿਸਾਨਾਂ,ਮਜਦੂਰਾਂ,ਨੌਜਵਾਨਾਂ ਦੀ ਗੱਲ ਕਰਨ ਦੇ ਦੇਸ ਭਰ ਵਿੱਚ ਆਪਣੇ ਹਿੰਦੂਤਵੀ ਅਜੰਡੇ ਤਹਿਤ ਹਿੰਦੂ ਮੁਸਲਿਮ ਵਰਗ ਅਧਾਰਿਤ ਵਖਰੇਵੇਂ ਉਭਾਰ ਕੇ ਫਿਰਕਾਪ੍ਰਸਤੀ ਫੈਲਾ ਰਹੀ ਹੈ,ਜਿਸਨੂੰ ਪਛਾੜਣ ਲਈ ਪੰਜਾਬ ਕਿਸਾਨ ਯੂਨੀਅਨ ਨੂੰ ਕਮਿਊਨਿਜਮ ਦੀ ਵਿਚਾਰਧਾਰਾ ਦਾ ਪਸਾਰ ਕਰਦਿਆਂ ਕਿਸਾਨੀ ਅੰਦੋਲਨਾਂ ਦੀ ਦਿਸਾ ਤਹਿ ਕਰਨੀ ਹੋਵੇਗੀ।
ਇਸ ਤੋਂ ਇਲਾਵਾ ਦਰਸ਼ਨਾਂ ਡੈਲੀਗੇਟ ਆਗੂਆਂ ਨੇ ਬਹਿਸ ਵਿੱਚ ਭਾਗ ਲਿਆ। ਇਜਲਾਸ ਸਫਲ ਹੋਣ ਤੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਹਾਲ ਵਿੱਚ ਹਾਜਿਰ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਨਵੀਂ ਬਣੀ ਕਮੇਟੀ ਨੂੰ ਵਧਾਈ ਦਿੱਤੀ ਤੇ ਸਾਰੀ ਕਮੇਟੀ ਨੇ ਤਨਦੇਹੀ ਨਾਲ ਕੰਮ ਕਰਦੇ ਹੋਏ ਕਿਸਾਨ ਮਾਰੂ ਨੀਤੀਆਂ ਬਣਾਉਣ ਵਾਲੀ ਕੇਂਦਰ ਸਰਕਾਰ ਨੂੰ ਜੜੋਂ ਉਖੇੜਣ ਦਾ ਅਹਿਦ ਲਿਆ। ਦੋ ਰੋਜ਼ਾ ਡੈਲੀਗੇਟ ਇਜਲਾਸ ਸਫਲਤਾ ਨਾਲ ਸਮਾਪਤ ਹੋਇਆ ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
159340cookie-checkਰੁਲਦੂ ਸਿੰਘ ਮਾਨਸਾ ਨੂੰ ਪ੍ਰਧਾਨ ਤੇ ਗੁਰਨਾਮ ਸਿੰਘ ਭੀਖੀ ਨੂੰ ਸਕੱਤਰ ਚੁਣਿਆ,ਦੋ ਰੋਜ਼ਾਡੈਲੀਗੇਟ ਇਜਲਾਸ ਸਫਲਤਾ ਨਾਲ ਸਮਾਪਤ ਹੋਇਆ
error: Content is protected !!