December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਬਾਰ ਐਸ਼ੋਸੀਏਸ਼ਨ ਰਾਮਪੁਰਾ ਫੂਲ ਦੀ ਚੋਣ ਵਿੱਚ ਐਡਵੋਕੇਟ ਰਿਤੇਸ਼ ਸਿੰਗਲਾ ਨੂੰ ਬਾਰ ਐਸ਼ੋਸੀਏਸਨ ਫੂਲ ਦਾ ਪ੍ਰਧਾਨ ਚੁਣਿਆ ਗਿਆ। ਆਰ.ਓ ਇਸ਼ਾਨ ਗੋਇਲ, ਵਿਕਰਮਜੀਤ ਕਰਕਰਾ, ਹਰਬੰਸ ਸਿੰਘ ਦੀ ਅਗਵਾਈ ਵਿੱਚ ਬਾਰ ਐਸ਼ੋਸੀਏ਼ਸਨ ਦੇ ਵਕੀਲਾ ਦੀ ਵੋਟਿੰਗ ਕਰਵਾਈ ਗਈ। ਜਿਸ ਵਿੱਚ ਰਿਤੇਸ਼ ਸਿੰਗਲਾ ਦੀ ਪ੍ਰਧਾਨਗੀ ਪਦ ਵੱਜੋਂ ਚੋਣ ਹੋਈ।
ਇਸ ਤੋਂ ਇਲਾਵਾ ਚੰਦ ਸਿੰਘ ਭੁੱਲਰ ਨੂੰ ਸਕੱਤਰ, ਰੇਸ਼ਮ ਸਿੰਘ ਖਹਿਰਾ ਮੀਤ ਪ੍ਰਧਾਨ, ਗੋਲਡੀ ਸਿੰਘ ਜੁਆਇੰਟ ਸਕੱਤਰ ਤੇ ਅਮਨਦੀਪ ਸਿੰਘ ਤਲਵਾੜ ਨੂੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰਿਤੇਸ਼ ਸਿੰਗਲਾ ਨੇ ਸਾਰੇ ਬਾਰ ਐਸ਼ੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਬਾਰ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਿਲਾ ਨੂੰ ਦੂਰ ਕਰਨ ਲਈ ਉਹ ਸਮੂਹ ਵਕੀਲ ਭਾਈਚਾਰੇ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕਰਨਗੇ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
135630cookie-checkਰਿਤੇਸ਼ ਸਿੰਗਲਾ ਬਾਰ ਐਸ਼ੋਸੀਏਸ਼ਨ ਫੂਲ ਦੇ ਬਣੇ ਪ੍ਰਧਾਨ
error: Content is protected !!